ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਜਲਦੀ ਹੀ ਡਰੋਨ ਰਾਹੀ ਭੋਜਨ ਦੀ ਡਿਲਿਵਰੀ ਸ਼ੁਰੂ ਹੋ ਸਕਦੀ ਹੈ। ਇਸ ਸੰਬੰਧੀ ਗਲਾਸਗੋ ਸਥਿਤ ਇੱਕ ਰੈਸਟੋਰੈਂਟ ਯੂਕੇ ਦੀ ਪਹਿਲੀ ਡਰੋਨ ਸਪੁਰਦਗੀ ਸੇਵਾ ਦਾ ਟ੍ਰਾਇਲ ਕਰ ਰਿਹਾ ਹੈ। ਗਲਾਸਗੋ ਵਿੱਚ "ਸ਼ੀਸ਼ ਮਹਿਲ" ਰੈਸਟੋਰੈਂਟ ਇੱਕ 60 ਸਾਲਾ ਡਰੋਨ ਪਾਇਲਟ ਜੌਨ ਕ੍ਰਾਫੋਰਡ ਨਾਲ ਮਿਲ ਕੇ ਇਸ ਸੇਵਾ ਲਈ ਕੰਮ ਕਰ ਰਿਹਾ ਹੈ, ਜਿਸ ਨਾਲ ਗਾਹਕਾਂ ਨੂੰ ਤੇਜ਼ੀ ਨਾਲ ਭੋਜਨ ਮਿਲ ਸਕੇਗਾ।
ਰੈਸਟੋਰੈਂਟ ਦੇ ਮਾਲਕ ਆਸਿਫ ਅਲੀ (48) ਨੇ ਡਰੋਨ ਦੀ ਸਪੁਰਦਗੀ ਨੂੰ ਭਵਿੱਖ ਦੱਸਦਿਆਂ ਇਸ ਸੇਵਾ ਨੂੰ ਜਲਦੀ ਹੀ ਜਾਰੀ ਕਰਨ ਦੀ ਉਮੀਦ ਕੀਤੀ ਹੈ। ਆਸਿਫ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਇਹ ਪ੍ਰਕਿਰਿਆ ਅਜੇ ਟੈਸਟਿੰਗ ਪੜਾਅ ਵਿੱਚ ਹੈ। ਗਲਾਸਗੋ ਵਿੱਚ ਡਰੋਨ ਆਪ੍ਰੇਟਰ ਜੌਨ ਨੇ ਕੋਰੋਨਾ ਕਾਰਨ ਲਗਾਈ ਤਾਲਾਬੰਦੀ ਦੌਰਾਨ ਲੋਕਾਂ ਨੂੰ ਸਹੂਲਤ ਦੇਣ ਲਈ ਇਹ ਵਿਚਾਰ ਵਿਕਸਿਤ ਕੀਤਾ ਅਤੇ ਦਸੰਬਰ ਵਿੱਚ ਰੈਸਟੋਰੈਂਟ ਦੇ ਮਾਲਕਾਂ ਨਾਲ ਸੰਪਰਕ ਕਰਕੇ ਇੱਕ ਟੈਸਟ ਉਡਾਨ ਦਾ ਪ੍ਰਬੰਧ ਕੀਤਾ।
ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ: 26 ਅਪ੍ਰੈਲ ਤੋਂ ਮੁੜ ਖੁੱਲ੍ਹ ਸਕਣਗੇ ਪੱਬ ਅਤੇ ਰੈਸਟੋਰੈਂਟ
ਜੌਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡਰੋਨ 50 ਮੀਲ ਪ੍ਰਤੀ ਘੰਟਾ ਤੱਕ ਦੀ ਯਾਤਰਾ ਕਰਦੇ ਹਨ ਅਤੇ 30 ਮਿੰਟ ਲਈ ਹਵਾ ਵਿੱਚ ਰਹਿ ਸਕਦੇ ਹਨ। ਇਸ ਦੇ ਇਲਾਵਾ ਇਹ ਇੱਕ ਕਿੱਲੋ ਤੱਕ ਦਾ ਭਾਰ ਆਪਣੇ ਨਾਲ ਲਿਜਾ ਸਕਦੇ ਹਨ। ਰੈਸਟੋਰੈਂਟ ਦੇ ਮਾਲਕ ਆਸਿਫ ਅਨੁਸਾਰ ਇਹ ਡਰੋਨ ਸੇਵਾ ਟੇਕਵੇਅਜ਼ ਦਾ ਭਵਿੱਖ ਬਦਲ ਸਕਦੀ ਹੈ ਅਤੇ ਨਾਲ ਹੀ ਇਹ ਗਾਹਕਾਂ ਲਈ ਵੀ ਸਸਤੀ ਹੋ ਸਕਦੀ ਹੈ।
ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ, ਕੈਨੇਡੀਅਨ ਲੋਕਾਂ ਨੇ ਰੱਖੀ ਇਹ ਰਾਏ
NEXT STORY