ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਤਾਲਾਬੰਦੀ ਵਿੱਚੋਂ ਪੜਾਅਵਾਰ ਬਾਹਰ ਆਉਣ ਸੰਬੰਧੀ 26 ਅਪ੍ਰੈਲ ਨੂੰ ਪੱਬ ਅਤੇ ਰੈਸਟੋਰੈਂਟ ਦੁਬਾਰਾ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ। ਪਹਿਲੀ ਮੰਤਰੀ ਨੇ ਖੁਲਾਸਾ ਕੀਤਾ ਕਿ ਜੇ ਕੋਵਿਡ ਮਾਮਲੇ ਘੱਟ ਰਹਿੰਦੇ ਹਨ ਤਾਂ ਰੈਸਟੋਰੈਂਟ 26 ਅਪ੍ਰੈਲ ਨੂੰ ਦੁਬਾਰਾ ਖੋਲ੍ਹਣ ਦੇ ਯੋਗ ਹੋ ਸਕਦੇ ਹਨ।
ਇਸ ਦੇ ਇਲਾਵਾ ਸਕਾਟਲੈਂਡ 'ਚ "ਸਟੇਅ ਐਟ ਹੋਮ" ਦਾ ਆਰਡਰ ਵੀ 2 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ ਅਤੇ ਗੈਰ-ਜ਼ਰੂਰੀ ਦੁਕਾਨਾਂ 5 ਅਪ੍ਰੈਲ ਤੋਂ ਦੁਬਾਰਾ ਖੋਲ੍ਹਣ ਦੇ ਯੋਗ ਹੋਣਗੀਆਂ। ਇਸ ਦੇ ਨਾਲ ਹੀ ਪਰਾਹੁਣਚਾਰੀ ਖੇਤਰ ਵੀ 26 ਅਪ੍ਰੈਲ ਤੋਂ ਮੁੜ ਖੁੱਲ੍ਹਣਾ ਸ਼ੁਰੂ ਹੋਵੇਗਾ। ਕੈਫੇ, ਰੈਸਟੋਰੈਂਟ ਅਤੇ ਬਾਰਾਂ 3 ਘਰਾਂ ਤੋਂ 6 ਲੋਕਾਂ ਦੇ ਸਮੂਹ ਨੂੰ ਰਾਤ 10 ਵਜੇ ਤੱਕ ਆਊਟਡੋਰ ਸੇਵਾਵਾਂ ਦੇ ਸਕਣਗੇ। ਇਸ ਦੌਰਾਨ ਸ਼ਰਾਬ ਦੀ ਆਗਿਆ ਹੋਵੇਗੀ ਜਦਕਿ ਭੋਜਨ ਪਰੋਸਣ ਦੀ ਆਗਿਆ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਡੈਨਵਰ ਦਾ ਹਵਾਈ ਅੱਡਾ ਬਰਫ਼ਬਾਰੀ ਤੋਂ ਬਾਅਦ ਮੁੜ ਖੁੱਲ੍ਹਿਆ
ਇਸ ਸ਼ੁਰੂਆਤ ਵਿੱਚ ਭੋਜਨ ਅਤੇ ਨਾਨ-ਐਲਕੋਹਲਿਕ ਪੀਣ ਵਾਲੇ ਪਦਾਰਥਾਂ ਦੀ ਸੇਵਾ ਰਾਤ 8 ਵਜੇ ਤੱਕ ਸੀਮਿਤ ਰਹੇਗੀ। ਸਟਰਜਨ ਅਨੁਸਾਰ ਇਸ ਤਾਰੀਖ਼ ਤੋਂ ਅੰਦਰੂਨੀ ਪਰਾਹੁਣਚਾਰੀ ਨੂੰ ਵਧੇਰੇ ਸਧਾਰਣਤਾ ਵੱਲ ਵਾਪਸ ਆਉਣ ਦਿੱਤਾ ਜਾਵੇਗਾ। ਸ਼ਰਾਬ ਨੂੰ ਕੁਝ ਨਿਰੰਤਰ ਪਾਬੰਦੀਆਂ ਦੇ ਨਾਲ ਆਮ ਸ਼ੁਰੂਆਤੀ ਘੰਟਿਆਂ ਵਿੱਚ ਸਰਵ ਜਾ ਸਕੇਗਾ।
ਨੋਟ- ਸਕਾਟਲੈਂਡ ਵਿਖੇ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਵਾਲੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਡੈਨਵਰ ਦਾ ਹਵਾਈ ਅੱਡਾ ਬਰਫ਼ਬਾਰੀ ਤੋਂ ਬਾਅਦ ਮੁੜ ਖੁੱਲ੍ਹਿਆ
NEXT STORY