ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਪੁਲਸ ਨੇ ਵੀਰਵਾਰ ਨੂੰ ਅਰਗਿਲ ਅਤੇ ਬਿਉਟ ਵਿੱਚ ਓਰਚੀ ਪੁਲ ਦੇ ਨੇੜੇ ਇੱਕ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ 2017 ਵਿੱਚ ਲਾਪਤਾ ਹੋਏ ਇੱਕ ਵਿਅਕਤੀ ਟੋਨੀ ਪਾਰਸਨ ਵਜੋਂ ਕੀਤੀ ਗਈ ਹੈ। ਟਿਲਿਕਲੈਟਰੀ ਨਾਲ ਸੰਬੰਧਿਤ ਪਾਰਸਨ ਨੂੰ ਆਖਰੀ ਵਾਰ 29 ਸਤੰਬਰ 2017 ਨੂੰ ਓਰਚੀ ਹੋਟਲ ਦੇ ਬ੍ਰਿਜ ਦੇ ਬਾਹਰ ਇੱਕ ਚੈਰਿਟੀ ਬਾਈਕ ਦੀ ਸਵਾਰੀ ਦੌਰਾਨ ਵੇਖਿਆ ਗਿਆ ਸੀ ਅਤੇ ਫਿਰ 2 ਅਕਤੂਬਰ 2017 ਨੂੰ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।
ਪਾਰਸਨ ਨੇ ਸਾਈਕਲ ਰਾਹੀਂ ਘਰ ਪਰਤਣ ਦੇ ਇਰਾਦੇ ਨਾਲ ਸ਼ੁੱਕਰਵਾਰ 29 ਸਤੰਬਰ, 2017 ਨੂੰ ਘਰ ਤੋਂ ਯਾਤਰਾ ਕੀਤੀ ਸੀ। ਇਸ ਮਾਮਲੇ ਵਿੱਚ ਮੰਗਲਵਾਰ 12 ਜਨਵਰੀ 2021 ਨੂੰ ਫੋਰੈਂਸਿਕ ਮਾਹਿਰਾਂ ਦੀ ਸਹਾਇਤਾ ਨਾਲ ਸਰਚ ਅਧਿਕਾਰੀਆਂ ਨੇ ਉਸ ਦੇ ਸਰੀਰਕ ਅਵਸ਼ੇਸ਼ਾਂ ਨੂੰ ਓਰਚੀ ਦੇ ਬ੍ਰਿਜ ਖੇਤਰ 'ਚ ਏ 82 ਦੇ ਨੇੜੇ ਇੱਕ ਵੀਰਾਨੀ ਖੇਤਰ ਵਿੱਚ ਲੱਭਿਆ। ਪਰਸਨਜ਼ ਦੀ ਲਾਸ਼ ਨੂੰ ਪੁਲਸ ਦੁਆਰਾ ਬਰਾਮਦ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਲਾਸ਼ ਦੀ ਪੋਸਟ ਮਾਰਟਮ ਜਾਂਚ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਉੱਡ ਕੇ ਆਸਟ੍ਰੇਲੀਆ ਪੁੱਜੇ ਕਬੂਤਰ ਨੂੰ ਮਾਰਨ ਦੀ ਤਿਆਰੀ, ਜਾਣੋ ਵਜ੍ਹਾ
ਇਸ ਸੰਬੰਧੀ ਦੋ ਵਿਅਕਤੀ ਜਿਨ੍ਹਾਂ ਦੋਵਾਂ ਦੀ ਉਮਰ 29 ਸਾਲ ਹੈ, ਨੂੰ 30 ਦਸੰਬਰ, 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਬਾਅਦ ਵਿੱਚ ਉਹਨਾਂ ਨੂੰ ਪਰਸਨ ਦੇ ਲਾਪਤਾ ਹੋਣ ਦੇ ਸੰਬੰਧ ਵਿੱਚ ਅਗਲੀ ਪੁੱਛਗਿੱਛ ਨੂੰ ਜਾਰੀ ਰੱਖਣ ਲਈ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਜਾਂਚ ਦੀ ਅਗਵਾਈ ਸਕਾਟਲੈਂਡ ਪੁਲਸ ਦੀ ਮੁੱਖ ਜਾਂਚ ਟੀਮ ਦੇ ਅਧਿਕਾਰੀ ਕਰ ਰਹੇ ਚੀਫ ਇੰਸਪੈਕਟਰ ਐਲਨ ਸਮਰਵਿਲ ਨੇ ਇਸ ਘਟਨਾ ਨੂੰ ਦੁੱਖ ਭਰੀ ਦੱਸਦਿਆਂ, ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।ਸਕਾਟਲੈਂਡ ਪੁਲਸ ਅਨੁਸਾਰ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਲੰਡਨ 'ਚ ਕੋਰੋਨਾ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਮੀਲਾਂ ਦੂਰ ਹੋਰ ਹਸਪਤਾਲਾਂ 'ਚ ਤਬਦੀਲ
NEXT STORY