ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਮੂਹਿਕ ਪਾਰਟੀਆਂ ਕਰਨ 'ਤੇ ਰੋਕ ਲਗਾਈ ਹੈ ਪਰ ਸਕਾਟਿਸ਼ ਲੋਕ ਇਸ ਤੋਂ ਬਾਜ਼ ਨਹੀਂ ਆ ਰਹੇ । ਹੈਲੋਵੀਨ ਹਫ਼ਤੇ ਦੌਰਾਨ ਸੈਂਕੜੇ ਲੋਕਾਂ ਨੇ ਅਜਿਹੀਆਂ ਪਾਰਟੀਆਂ ਆਯੋਜਿਤ ਕੀਤੀਆਂ । ਸਕਾਟਲੈਂਡ ਪੁਲਸ ਨੇ ਹੈਲੋਵੀਨ ਹਫ਼ਤੇ ਦੇ ਅਖੀਰ ਵਿਚ ਦੇਸ਼ ਭਰ ਵਿਚ 300 ਤੋਂ ਵੱਧ ਗੈਰ ਕਾਨੂੰਨੀ ਪਾਰਟੀਆਂ ਨੂੰ ਬੰਦ ਕਰਵਾਇਆ , ਜੋ ਘਰਾਂ ਵਿਚ ਚੱਲ ਰਹੀਆਂ ਸਨ।
ਹਾਲਾਂਕਿ ਅਧਿਕਾਰੀਆਂ ਨੇ 300 ਤੋਂ ਵੱਧ ਫਿਕਸਡ ਪੈਨਲਟੀ ਨੋਟਿਸਾਂ ਦਾ ਖੰਡਨ ਕੀਤਾ ਹੈ ਜਦਕਿ ਪਿਛਲੇ ਹਫਤੇ ਸ਼ੁੱਕਰਵਾਰ ਅਤੇ ਐਤਵਾਰ ਦਰਮਿਆਨ 24 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਵੱਖ-ਵੱਖ ਘਰਾਂ ਵਿਚ ਸਮੂਹ ਬਣਾ ਕੇ ਇਕੱਠੇ ਹੋਏ ਸਨ। ਅਧਿਕਾਰੀ ਕਈ ਵੱਡੀਆਂ ਪਾਰਟੀਆਂ ਨੂੰ ਵੀ ਬੰਦ ਕਰਵਾਉਣ ਵਿਚ ਸਫਲ ਹੋਏ। ਇਸ ਖੇਤਰ ਵਿਚ ਹੋਈਆਂ ਕਈ ਪਾਰਟੀਆਂ ਵਿਚੋਂ ਇਕ ਬੌਨੀਬ੍ਰਿਜ ਵਿਚ 100 ਤੋਂ ਵੱਧ ਮਹਿਮਾਨਾਂ ਵਾਲੀ ਪਾਰਟੀ ਸੀ। ਇਸ ਦੌਰਾਨ ਇਕ 48 ਸੀਟਰ ਪਾਰਟੀ ਬੱਸ ਅਤੇ ਕਈ ਕਾਰਾਂ ਘਰ ਦੇ ਬਾਹਰ ਵੇਖੀਆਂ ਗਈਆਂ। ਇਸ ਪਾਰਟੀ ਵਿਚ ਇਕ 46 ਸਾਲਾ ਵਿਅਕਤੀ 'ਤੇ ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ ਅਤੇ ਉਸ ਨੂੰ ਜੁਰਮਾਨਾ ਵੀ ਲੱਗਾ ਹੈ। ਇਸ ਪਾਰਟੀ ਦੇ ਆਯੋਜਕ ਇਕ 33 ਸਾਲਾ ਵਿਅਕਤੀ ਨੂੰ ਲਾਪਰਵਾਹੀ ਕਰਨ ਦੇ ਦੋਸ਼ ਵਿਚ 27 ਨਵੰਬਰ ਨੂੰ ਫਾਲਕਿਰਕ ਸ਼ੈਰਿਫ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਇਸ ਦੇ ਇਲਾਵਾ ਐਡਿਨਬਰਾ ਦੇ ਨਿਊ ਟਾਊਨ ਖੇਤਰ ਵਿਚ ਵੀ ਐਤਵਾਰ ਸਵੇਰੇ 30 ਵਿਦਿਆਰਥੀਆਂ ਨੂੰ ਪਾਰਟੀ ਲਈ ਜੁਰਮਾਨੇ ਜਾਰੀ ਕੀਤੇ । ਅਸਿਸਟੈਂਟ ਚੀਫ ਕਾਂਸਟੇਬਲ ਐਲਨ ਸਪੀਅਰਜ਼ ਅਨੁਸਾਰ ਅਧਿਕਾਰੀਆਂ ਨੇ ਕਾਫੀ ਪਾਰਟੀਆਂ ਬੰਦ ਕੀਤੀਆਂ ਹਨ ਤੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਹ ਇਸ ਸੰਬੰਧੀ ਲੋੜੀਂਦੇ ਕਾਨੂੰਨ ਲਾਗੂ ਕਰ ਸਕਦੇ ਹਨ।
ਪਾਕਿ ਅਦਾਲਤ 'ਚ ਅਪੀਲ, 'ਕੋਰੋਨਾ ਤੋਂ ਬਚਣ ਲਈ ਚਰਸ ਪੀਣ ਦੀ ਦਿਓ ਇਜਾਜ਼ਤ'
NEXT STORY