ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਪੁਲਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਆਪਣੀ ਮੁਹਿੰਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਛਾਪੇਮਾਰੀ ਕਰਕੇ ਪੰਜ ਲੱਖ ਪੌਂਡ ਤੋਂ ਜ਼ਿਆਦਾ ਦੇ ਨਸ਼ੀਲੇ ਪਦਾਰਥ ਜ਼ਬਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਸਕਾਟਲੈਂਡ ਦੇ ਬੈਲਸਿਲ ਅਤੇ ਮਦਰਵੈਲ ਖੇਤਰਾਂ ਵਿਚ ਲੈਨਾਰਕਸ਼ਾਇਰ ਡਿਵੀਜ਼ਨਲ ਯੂਨਿਟ ਦੇ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਜਿਵੇਂ ਕਿ ਹੈਰੋਈਨ, ਕੋਕੀਨ, ਭੰਗ, ਐਮਫੇਟਾਮਾਈਨ ਅਤੇ ਵੈਲੀਅਮ ਆਦਿ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਲਗਭਗ 5,20,000 ਪੌਂਡ ਹੈ।
ਸਕਾਟਿਸ਼ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਦੇ ਦਿਨ ਅਫ਼ਸਰਾਂ ਨੇ ਵਾਰੰਟ ਸਣੇ ਮਦਰਵੈਲ ਰੋਡ, ਬੈਲਸਿਲ ਦੇ ਇਕ ਘਰ ਦੀ ਤਲਾਸ਼ੀ ਲਈ ,ਜਿਸ ਦੌਰਾਨ ਹੈਰੋਇਨ, ਕੋਕੀਨ, ਭੰਗ, ਐਮਫੇਟਾਮਾਈਨ ਅਤੇ ਵੈਲਿਅਮ ਆਦਿ ਨਸ਼ੀਲੇ ਪਦਾਰਥ ਮਿਲੇ ਜੋ ਕਿ 2,65,000 ਪੌਂਡ ਦੀ ਅੰਦਾਜ਼ਨ ਕੀਮਤ ਦੇ ਸਨ।
ਇਸ ਦੇ ਨਾਲ ਹੀ ਕੁੱਝ ਨਕਦੀ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਸ ਦੇ ਇਲਾਵਾ ਦੂਜੀ ਛਾਪੇਮਾਰੀ ਸ਼ਨੀਵਾਰ ਸਵੇਰੇ ਡਲਰੀਆਡਾ ਕ੍ਰੈਜੈਂਟ ਮਦਰਵੈਲ ਦੇ ਇਕ ਘਰ ਵਿਚ ਕੀਤੀ ਗਈ, ਜਿੱਥੋਂ ਤਕਰੀਬਨ 2,55,000 ਪੌਂਡ ਦੇ ਨਸ਼ੇ ਪ੍ਰਾਪਤ ਕੀਤੇ ਗਏ। ਸਕਾਟਿਸ਼ ਪੁਲਸ ਦੀ ਇਸ ਮੁਹਿੰਮ ਨਾਲ ਹਜ਼ਾਰਾਂ ਪੌਂਡ ਦੇ ਨਸ਼ੇ ਖੇਤਰ ਦੇ ਲੋਕਾਂ ਤੱਕ ਪਹੁੰਚਣ ਤੋਂ ਰੋਕੇ ਗਏ ਹਨ।
ਆਸਟ੍ਰੇਲੀਆ ਦੇ ਪੀ.ਐੱਮ. ਨੇ ਹਿੰਦੀ 'ਚ ਟਵੀਟ ਕਰਕੇ ਭਾਰਤੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ
NEXT STORY