ਇੰਟਰਨੈਸ਼ਨਲ ਡੈਸਕ (ਬਿਊਰੋ): ਇਨਸਾਨ ਦੀ ਕਿਸਮਤ ਕਦੋਂ ਪਲਟ ਜਾਵੇ ਕਿਹਾ ਨਹੀਂ ਜਾ ਸਕਦਾ। ਇਸ ਦੀ ਤਾਜ਼ਾ ਉਦਾਹਰਨ ਸਕਾਟਲੈਂਡ ਵਿਚ ਦੇਖਣ ਨੂੰ ਮਿਲੀ। ਇੱਥੇ ਇਕ ਮਹਿਲਾ ਨੇ ਡ੍ਰਾ ਬੰਦ ਹੋਣ ਦੇ ਕੁਝ ਮਿੰਟ ਪਹਿਲਾਂ ਹੀ ਇਕ ਲਾਟਰੀ ਟਿਕਟ ਖਰੀਦਿਆ। ਕੁਝ ਦਿਨਾਂ ਬਾਅਦ ਔਰਤ ਦੀ ਕਿਸਮਤ ਚਮਕੀ ਅਤੇ ਉਹੀ ਨੰਬਰ ਲੱਕੀ ਡ੍ਰਾ ਵਿਚ ਨਿਕਲਿਆ। ਹੁਣ ਇਹ ਔਰਤ ਕਰੋੜਪਤੀ ਬਣ ਗਈ ਹੈ।

ਆਖਰੀ 10 ਮਿੰਟ ਵਿਚ ਖਰੀਦਿਆ ਟਿਕਟ
ਸਕਾਟਲੈਂਡ ਦੀ ਰਹਿਣ ਵਾਲੀ ਐਲੀਸੀਆ ਹਾਰਪਰ (23) ਮੁਤਾਬਕ ਉਹ ਗਰਭਵਤੀ ਹੈ ਅਤੇ ਕਾਫੀ ਦਿਨਾਂ ਤੋਂ ਲਾਟਰੀ ਜ਼ਰੀਏ ਕਿਸਮਤ ਬਦਲਣ ਦੀ ਉਡੀਕ ਕਰ ਰਹੀ ਸੀ। ਹਾਲ ਹੀ ਵਿਚ ਜਦੋਂ ਯੂਰੋਮਿਲੀਅਨਜ਼ ਦੇ ਟਿਕਟ ਦੀ ਵਿਕਰੀ ਸ਼ੁਰੂ ਹੋਈ ਤਾਂ ਉਸ ਨੇ ਨੈਸ਼ਨਲ ਲਾਟਰੀ ਐਪ ਤੋਂ ਇਕ ਟਿਕਟ ਖਰੀਦਿਆ। ਇਸ ਮਗਰੋਂ ਉਸ ਨੇ ਆਪਣਾ ਬੈਲੇਂਸ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਉਸ ਵਿਚ ਕੁਝ ਪੌਂਡ ਹੀ ਬਚੇ ਹਨ ਪਰ ਡ੍ਰਾ ਖ਼ਤਮ ਹੋਣ ਵਿਚ 10 ਮਿੰਟ ਦਾ ਹੀ ਸਮਾਂ ਬਚਿਆ ਸੀ।ਅਜਿਹੇ ਵਿਚ ਉਸ ਨੇ ਤੁਰੰਤ ਇਕ ਹੋਰ ਟਿਕਟ ਲੈਣ ਦਾ ਫ਼ੈਸਲਾ ਲਿਆ।

ਬਣੀ ਕਰੋੜਪਤੀ
ਕੁਝ ਦਿਨਾਂ ਬਾਅਦ ਲੱਕੀ ਡ੍ਰਾ ਦਾ ਐਲਾਨ ਹੋਇਆ ਅਤੇ ਉਸ ਦੇ ਟਿਕਟ ਦਾ ਨੰਬਰ ਰੋਮਿਲੀਅਨਜ਼ ਮਿਲੀਏਨਰ ਮੇਕਰ ਨਾਲ ਮੇਲ ਖਾ ਰਿਹਾ ਸੀ। ਇਹ ਉਹੀ ਟਿਕਟ ਸੀ ਜੋ ਉਸ ਨੇ 10 ਮਿੰਟ ਪਹਿਲਾਂ ਖਰੀਦਿਆ ਸੀ। ਨਾਲ ਹੀ ਐਲੀਸੀਆ ਨੂੰ 1 ਮਿਲੀਅਨ ਪੌਂਡ ਦਾ ਇਨਾਮ ਮਿਲਿਆ। ਭਾਰਤੀ ਰਾਸ਼ੀ ਮੁਤਾਬਕ ਇਹ ਲੱਗਭਗ 10.3 ਕਰੋੜ ਰੁਪਏ ਬਣਦੇ ਹਨ। ਇਨਾਮ ਜਿੱਤਣ ਮਗਰੋਂ ਐਲੀਸੀਆ ਨੇ ਕਿਹਾ ਕਿ ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ। ਉਹ ਬਾਰ-ਬਾਰ ਟਿਕਟ ਦਾ ਨੰਬਰ ਅਤੇ ਲੱਕੀ ਡ੍ਰਾ ਦਾ ਨੰਬਰ ਦੇਖ ਰਹੀ ਸੀ। ਇਸ ਮਗਰੋਂ ਐਲੀਸੀਆ ਨੇ ਤੁਰੰਤ ਆਪਣੇ ਪਤੀ ਨੂੰ ਫੋਨ ਕਰਕੇ ਪੂਰੀ ਗੱਲ ਦੱਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਹੁਨਰਮੰਦ ਪੁਰਾਣੀ H-1B ਵੀਜ਼ਾ ਨੀਤੀ ਕਾਰਨ ਕਰ ਰਹੇ ਹਨ ਕੈਨੇਡਾ ਦਾ ਰੁੱਖ਼
ਐਲੀਸੀਆ ਮੁਤਾਬਕ ਸਤੰਬਰ ਵਿਚ ਉਹਨਾਂ ਦੇ ਬੱਚੇ ਦਾ ਜਨਮ ਹੋਵੇਗਾ।ਅਜਿਹੇ ਵਿਚ ਇਸ ਜੈਕਪਾਟ ਨੇ ਉਹਨਾਂ ਦੀ ਕਿਸਮਤ ਬਦਲ ਦਿੱਤੀ। ਪਰਿਵਾਰ ਵਾਲੇ ਵੀ ਇਹ ਖ਼ਬਰ ਸੁਣ ਹੈਰਾਨ ਰਹਿ ਗਏ। ਭਾਵੇਂਕਿ ਉਹਨਾਂ ਦੀ ਦਾਦੀ ਨੂੰ ਉਦੋਂ ਤੱਕ ਵਿਸ਼ਵਾਸ ਨਹੀਂ ਹੋਇਆ, ਜਦੋਂ ਤੱਕ ਉਹਨਾਂ ਸਾਹਮਣੇ 1 ਮਿਲੀਅਨ ਪੌਂਡ ਦਾ ਚੈੱਕ ਨਹੀਂ ਰੱਖਿਆ ਗਿਆ। ਫਿਲਹਾਲ ਉਹ ਸਭ ਤੋਂ ਪਹਿਲਾਂ ਇਕ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
ਪਾਕਿਸਤਾਨ: PoK ਲਈ ਫੰਡਾਂ ਦੀ ਵੰਡ 'ਚ ਭੇਦਭਾਵ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ
NEXT STORY