ਲੰਡਨ (ਭਾਸ਼ਾ): ਸਕਾਟਲੈਂਡ ਯਾਰਡ ਨੇ ਸੋਮਵਾਰ ਨੂੰ ਕਰਪਾਲ ਕੌਰ ਸੰਧੂ ਦੇ ਪਹਿਲੀ ਦੱਖਣ ਏਸ਼ੀਆਈ ਅਤੇ ਸਿੱਖ ਬੀਬੀ ਅਧਿਕਾਰੀ ਦੇ ਤੌਰ 'ਤੇ ਇਸ ਸੇਵਾ ਵਿਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾਈ। ਸੰਧੂ ਦੇ ਬਾਅਦ ਹੋਰ ਬੀਬੀਆਂ ਲਈ ਸਕਾਟਲੈਂਡ ਯਾਰਡ ਵਿਚ ਸ਼ਾਮਲ ਹੋਣ ਦਾ ਰਸਤਾ ਪੱਧਰਾ ਹੋਇਆ ਸੀ। ਪੁਲਸ ਕਾਂਸਟੇਬਲ ਸੰਧੂ ਨੇ 1971-73 ਦੌਰਾਨ ਲੰਡਨ ਵਿਚ ਮੈਟਰੋਪਾਲੀਟਨ ਪੁਲਸ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੂੰ ਪੂਰੇ ਬ੍ਰਿਟੇਨ ਵਿਚ ਪੁਲਸ ਬਲ ਦੀ 'ਸੱਚੀ ਮੋਢੀ' ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਸ੍ਰੀ ਅੰਮ੍ਰਿਤਸਰ ਤੋਂ ਰੋਮ ਲਈ ਏਅਰ ਇੰਡੀਆ ਦੀ ਸਿੱਧੀ ਹਵਾਈ ਸੇਵਾ ਸ਼ੁਰੂ
ਸਹਾਇਕ ਕਮਿਸ਼ਨਰ ਹੇਲੇਨ ਬਾਲ ਨੇ ਕਿਹਾ,''ਪੀ.ਸੀ. ਕਰਪਾਲ ਕੌਰ ਸੰਧੂ ਸੱਚੀ ਮੋਢੀ ਸਨ। ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ 1971 ਵਿਚ ਮੈਟਰੋਪਾਲੀਟਨ ਪੁਲਸ ਨਾਲ ਜੁੜਨ ਦਾ ਉਹਨਾਂ ਦਾ ਫ਼ੈਸਲਾ ਸਾਹਸੀ ਸੀ। ਉਹਨਾਂ ਨੇ ਇਸ ਰਸਤੇ 'ਤੇ ਕਾਫੀ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ।'' ਉਹਨਾਂ ਨੇ ਕਿਹਾ,''ਬ੍ਰਿਟੇਨ ਦੀ ਪਹਿਲੀ ਏਸ਼ੀਆਈ ਬੀਬੀ ਕਰਪਾਲ ਨੇ ਹੋਰ ਬੀਬੀਆਂ ਲਈ ਰਾਹ ਪੱਧਰਾ ਕੀਤਾ ਜੋ 1971 ਦੇ ਬਾਅਦ ਤੋਂ ਇਸ ਸੇਵਾ ਦਾ ਹਿੱਸਾ ਬਣਨ ਲੱਗੀਆਂ।'' ਨੈਸ਼ਨਲ ਸਿੱਖ ਪੁਲਸ ਐਸੋਸੀਏਸ਼ਨ ਯੂਕੇ ਨੇ ਮੈਟਰੋ ਪੁਲਸ ਸਿੱਖ ਐਸੋਸੀਏਸ਼ਨ ਨਾਲ ਮਿਲ ਕੇ ਸੋਮਵਾਰ ਨੂੰ ਸੰਧੂ ਦੀ ਯਾਦ ਵਿਚ ਵਿਸ਼ੇਸ਼ ਡਿਜੀਟਲ ਪ੍ਰੋਗਰਾਮ ਦਾ ਆਯੋਜਨ ਕੀਤਾ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਦੇ ਜੱਗੀ ਜੌਹਲ ਨੂੰ ਭਾਰਤ 'ਚ ਮੌਤ ਦੀ ਸਜ਼ਾ ਹੋਣ ਦਾ ਖਦਸ਼ਾ
ਸੰਧੂ 1943 ਵਿਚ ਪੂਰਬੀ ਅਫਰੀਕਾ ਦੇ ਜਾਂਜੀਬਾਰ ਵਿਚ ਇਕ ਸਿੱਖ ਪਰਿਵਾਰ ਵਿਚ ਪੈਦਾ ਹੋਈ ਸੀ ਅਤੇ ਉਹ 1962 ਵਿਚ ਬ੍ਰਿਟੇਨ ਆ ਗਈ, ਜਿੱਥੇ ਉਹਨਾਂ ਨੂੰ ਚੇ ਫਾਰਮ ਹਸਪਤਾਲ ਵਿਚ ਨਰਸ ਦੀ ਨੌਕਰੀ ਮਿਲੀ। ਉਹ 1971 ਵਿਚ 27 ਸਾਲ ਦੀ ਉਮਰ ਵਿਚ ਮੈਟਰੋਪਾਲੀਟਨ ਪੁਲਸ ਵਿਚ ਸ਼ਾਮਲ ਹੋਈ। ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਪੀ.ਸੀ. ਸੰਧੂ ਦੀ ਨਵੰਬਰ 1973 ਵਿਚ ਦੁਖਦਾਈ ਹਾਲਤਾਂ ਵਿਚ ਮੌਤ ਹੋ ਗਈ ਅਤੇ ਬਲ ਨੇ ਇਕ ਹੋਣਹਾਰ ਅਧਿਕਾਰੀ ਨੂੰ ਗਵਾ ਦਿੱਤਾ। ਅਸਲ ਵਿਚ 30 ਸਾਲਾ ਸੰਧੂ ਦਾ ਝਗੜੇ ਦੇ ਬਾਅਦ ਪਤੀ ਨੇ ਕਤਲ ਕਰ ਦਿੱਤਾ ਸੀ। ਉਹ ਕਥਿਤ ਰੂਪ ਨਾਲ ਸੰਧੂ ਦੇ ਕਰੀਅਰ ਚੋਣ ਦੇ ਖ਼ਿਲਾਫ਼ ਸੀ। ਉਸ ਦੇ ਪਤੀ ਨੂੰ 1974 ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।
ਜਾਪਾਨ 'ਚ ਐਮਰਜੈਂਸੀ ਮਿਆਦ ਵਧਾਉਣ ਦੀ ਸੰਭਾਵਨਾ
NEXT STORY