ਸਿਡਨੀ (ਬਿਊਰੋ): ਆਸਟ੍ਰੇਲੀਆ ਵੱਲੋਂ ਭਾਰਤ ਨਾਲ ਲਗਾਈਆਂ ਗਈਆਂ ਯਾਤਰਾ ਸਬੰਧੀ ਸਖ਼ਤ ਪਾਬੰਦੀਆਂ 'ਤੇ ਕਈ ਤਰਫੋਂ (ਭਾਰਤੀ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਖੜ੍ਹੇ ਬਹੁਤ ਸਾਰੇ ਸੰਗਠਨ ਆਦਿ) ਭਾਰੀ ਵਿਰੋਧ ਜਤਾਇਆ ਗਿਆ ਹੈ। ਇਸ ਵਿਰੋਧ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਅਤੇ ਦਿਲੋਂ ਦੁਖੀ ਵੀ ਹਨ ਕਿ ਇਸ ਫ਼ੈਸਲੇ ਨਾਲ ਅਜਿਹੇ ਹਜ਼ਾਰਾਂ ਲੋਕਾਂ ਦੀਆਂ ਤਕਲੀਫ਼ਾਂ ਵਿਚ ਵਾਧਾ ਹੋਇਆ ਹੈ ਜੋ ਕਿ ਭਾਰਤ ਵਿਚ ਫਸੇ ਹਨ ਅਤੇ ਆਸਟ੍ਰੇਲੀਆ ਨਹੀਂ ਆ ਸਕਦੇ ਪਰ ਇਸ ਸਮੇਂ ਜੋ ਸਥਿਤੀ ਭਾਰਤ ਵਿਚ ਬਣੀ ਹੋਈ ਹੈ ਉਸ ਦੇ ਤਹਿਤ ਗੰਭੀਰ ਜ਼ੋਖਮ ਨਹੀਂ ਚੁੱਕਿਆ ਜਾ ਸਕਦਾ। ਇਸ ਲਈ ਆਸਟ੍ਰੇਲੀਆਈ ਲੋਕਾਂ ਦੇ ਜਨਤਕ ਅਤੇ ਸਿਹਤ ਸਬੰਧੀ ਧਿਆਨ ਹਿਤ ਹੀ ਅਜਿਹੇ ਸਖ਼ਤ ਫ਼ੈਸਲੇ ਲਏ ਗਏ ਹਨ ਅਤੇ ਇਸ ਬਾਬਤ ਕੋਈ ਵੀ ਪੱਖਪਾਤ ਨਹੀਂ ਕੀਤਾ ਜਾ ਰਿਹਾ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹਾ ਕਰਨਾ ਲਾਜ਼ਮੀ ਇਸ ਲਈ ਵੀ ਹੋ ਗਿਆ ਸੀ ਕਿਉਂਕਿ ਕੁਝ ਲੋਕਾਂ ਨੇ ਦੋਹਾ (ਕਤਰ) ਵਾਲਾ ਰਾਹ ਫੜਿਆ ਸੀ ਅਤੇ ਇਸ ਰਸਤੇ ਆਸਟ੍ਰੇਲੀਆ ਵਿਚ ਦਾਖਲ ਹੋ ਰਹੇ ਸਨ। ਹਾਲ ਦੀ ਘੜੀ ਅਜਿਹਾ ਕਰਨਾ ਵਾਜਿਬ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਹ ਸਭ ਜਨਤਕ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕਾਰੋਬਾਰੀ ਵਿਨੋਦ ਖੋਸਲਾ ਭਾਰਤ 'ਚ ਆਕਸੀਜਨ ਸਪਲਾਈ ਲਈ ਦੇਣਗੇ 1 ਕਰੋੜ ਡਾਲਰ
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ 9000 ਤੋਂ ਵੀ ਵੱਧ ਅਜਿਹੇ ਲੋਕ ਹਨ ਜੋ ਕਿ ਭਾਰਤ ਵਿਚ ਫਸੇ ਹਨ ਅਤੇ ਘਰ ਵਾਪਸੀ ਦੇ ਇੰਤਜ਼ਾਰ ਵਿੱਚ ਬੈਠੇ ਹਨ। ਇਹ ਪਾਬੰਦੀਆਂ ਹਾਲ ਦੀ ਘੜੀ ਤਾਂ 15 ਮਈ, 2021 ਤੱਕ ਹੀ ਲਗਾਈਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਸਥਿਤੀਆਂ ਅਤੇ ਕੋਰੋਨਾ ਦੇ ਅੰਕੜਿਆਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਮੁਤਾਬਕ ਹੀ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਰੋਬਾਰੀ ਵਿਨੋਦ ਖੋਸਲਾ ਭਾਰਤ 'ਚ ਆਕਸੀਜਨ ਸਪਲਾਈ ਲਈ ਦੇਣਗੇ 1 ਕਰੋੜ ਡਾਲਰ
NEXT STORY