ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਧਾਰਮਿਕ ਨੇਤਾਵਾਂ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਵਿਤਕਰਾ ਐਕਟ ਲਾਗੂ ਕਰਨ ਨੂੰ ਤਰਜੀਹ ਦੇਣ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਸੋਮਵਾਰ ਨੂੰ ਇੱਕ ਸਾਂਝੇ ਬਿਆਨ ਵਿਚ, ਕੈਥੋਲਿਕ, ਐਂਗਲੀਕਨ ਅਤੇ ਇਸਲਾਮਿਕ ਭਾਈਚਾਰਿਆਂ ਦੇ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਕਾਨੂੰਨਾਂ ਉੱਤੇ ਕੰਮ 2021 ਵਿਚ ਸਰਕਾਰ ਦੇ ਰਾਜਨੀਤਕ ਏਜੰਡੇ ਵਿਚ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ।
ਆਸਟ੍ਰੇਲੀਆ ਦੇ ਬੁਸ਼ਫਾਇਰ ਸੰਕਟ ਅਤੇ ਕੋਰੋਨਵਾਇਰਸ ਮਹਾਮਾਰੀ ਦੇ ਨਤੀਜੇ ਵਜੋਂ ਮੌਰੀਸਨ ਦਾ ਕਾਰੋਬਾਰਾਂ ਲਈ ਕੀਤਾ ਸੁਰੱਖਿਆ ਕਾਨੂੰਨ ਬਣਾਉਣ ਦਾ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ। ਪ੍ਰਸਤਾਵਿਤ ਕਾਨੂੰਨ ਇਕ ਵਿਅਕਤੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਵਿਤਕਰਾ ਹੋਣ ਤੋਂ ਬਚਾਏਗਾ। ਅਟਾਰਨੀ-ਜਨਰਲ ਕ੍ਰਿਸ਼ਚੀਅਨ ਪੋਰਟਰ ਨੇ ਮਾਰਚ ਵਿਚ ਦੇਸ਼ ਪੱਧਰੀ ਕੋਰੋਨਾਵਾਇਰਸ ਪਾਬੰਦੀਆਂ ਦੀ ਸ਼ੁਰੂਆਤ ਸਮੇਂ ਪ੍ਰਸਤਾਵਿਤ ਕਾਨੂੰਨ ਦੀ ਆਸਟ੍ਰੇਲੀਆਈ ਕਾਨੂੰਨ ਸੁਧਾਰ ਕਮਿਸ਼ਨ ਦੀ ਸਮੀਖਿਆ ਵਿਚ ਦੇਰੀ ਕੀਤੀ।ਸਿਡਨੀ ਦੇ ਐਂਗਲੀਕਨ ਆਰਚਬਿਸ਼ਪ ਗਲੇਨ ਡੇਵਿਸ ਨੇ ਕਿਹਾ ਕਿ ਇਸ ਦੇਰੀ ਨੂੰ ਰੋਕਣਾ ਚਾਹੀਦਾ ਸੀ।
ਪੜ੍ਹੋ ਇਹ ਅਹਿਮ ਖਬਰ- ਯੁੱਧ ਅਪਰਾਧ ਦੇ ਦੋਸ਼ਾਂ 'ਚ ਆਸਟ੍ਰੇਲੀਆਈ ਫੌਜੀਆਂ ਨੂੰ ਜਨਤਕ ਵਿਸ਼ਵਾਸ ਮੁੜ ਹਾਸਲ ਕਰਨ ਦੇ ਨਿਰਦੇਸ਼
ਨਿਊਜ਼ ਕਾਰਪ ਆਸਟ੍ਰੇਲੀਆ ਦੇ ਮੁਤਾਬਕ,"ਇੱਕ ਧਾਰਮਿਕ ਵਿਤਕਰੇ ਵਾਲਾ ਬਿੱਲ ਬਹੁਤ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਫੈਡਰਲ ਸਰਕਾਰ ਨੂੰ ਸੰਸਦ ਵਿਚ ਕੰਮਕਾਜ 'ਤੇ ਵਾਪਸ ਆਉਂਦੇ ਹੀ ਇਸ ਬਿੱਲ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।'' ਮੈਲਬੌਰਨ ਦੇ ਕੈਥੋਲਿਕ ਆਰਚਬਿਸ਼ਪ, ਪੀਟਰ ਕੌਮੇਨਸੋਲੀ ਨੇ ਕਿਹਾ ਕਿ ਮਹਾਮਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਭਰ ਦੀਆਂ ਸਰਕਾਰਾਂ ਧਾਰਮਿਕ ਭਾਈਚਾਰਿਆਂ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੌਣ ਤੋਂ ਅਣਜਾਣ ਸਨ। ਉਨ੍ਹਾਂ ਨੇ ਕਿਹਾ,“ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਦੇ ਮਾਮਲੇ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ 'ਤੇ ਦੋਹਾਂ ਪ੍ਰਮੁੱਖ ਦਲਾਂ ਨੂੰ ਕਾਬੂ ਪਾਉਣਾ ਚਾਹੀਦਾ ਹੈ।”
ਨੋਟ- ਆਸਟ੍ਰੇਲੀਆਈ ਪੀ.ਐੱਮ. ਨੂੰ ਧਾਰਮਿਕ ਆਜ਼ਾਦੀ ਕਾਨੂੰਨਾਂ ਨੂੰ ਪਹਿਲ ਦੇਣ ਦੀ ਕੀਤੀ ਅਪੀਲ ਬਾਰੇ ਦੱਸੋ ਆਪਣੀ ਰਾਏ।
ਸੰਯੁਕਤ ਰਾਸ਼ਟਰ ਨੇ ਸੂਰਜੀ ਊਰਜਾ ’ਤੇ ਭਾਰਤ ਦੀ ਕੀਤੀ ਪ੍ਰਸ਼ੰਸਾ
NEXT STORY