ਕੁਆਲਾਲੰਪੁਰ - ਮਲੇਸ਼ੀਆ ਦੇ ਰਾਜਾ ਨੇ ਮੰਗਲਵਾਰ ਕੋਰੋਨਾ ਵਾਇਰਸ ਲਈ ਐਮਰਜੰਸੀ 'ਤੇ ਮੋਹਰ ਲਾ ਦਿੱਤੀ ਹੈ। ਜਿਸ ਨਾਲ ਅਗਸਤ ਮਹੀਨੇ ਤੱਕ ਸੰਸਦ ਮੁਅੱਤਲ ਰਹੇਗੀ। ਇਸ ਨਾਲ ਸੰਕਟ ਨਾਲ ਨਜਿੱਠ ਰਹੇ ਪ੍ਰਧਾਨ ਮੰਤਰੀ ਮੁਹਯਿਦੀਨ ਯਾਸੀਨ ਨੂੰ ਅਹੁਦੇ ਤੋਂ ਹਟਾਉਣ ਲਈ ਆਮ ਚੋਣਾਂ ਕਰਾਉਣ ਦੇ ਸਾਰੇ ਯਤਨਾਂ 'ਤੇ ਰੋਕ ਲੱਗ ਜਾਵੇਗੀ ਅਤੇ ਉਨ੍ਹਾਂ ਨੂੰ ਰਾਹਤ ਮਿਲ ਜਾਵੇਗੀ।
ਮੁਹਯਿਦੀਨ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਇਹ ਐਮਰਜੰਸੀ ਫੌਜੀ ਤਖਤਾਪਲਟ ਨਹੀਂ ਹੈ ਅਤੇ ਇਸ ਵਿਚ ਕਰਫਿਊ ਨਹੀਂ ਲਗਾਇਆ ਜਾਵੇਗਾ। ਐਮਰਜੰਸੀ ਅਗਸਤ ਜਾਂ ਉਸ ਤੋਂ ਪਹਿਲਾਂ ਤੱਕ ਜਾਰੀ ਰਹੇਗੀ। ਇਸ ਬਾਰੇ ਵਿਚ ਫੈਸਲਾ ਹਾਲਾਤ ਨੂੰ ਦੇਖ ਕੇ ਲਿਆ ਜਾਵੇਗਾ। ਐਮਰਜੰਸੀ ਦਾ ਐਲਾਨ ਅਚਾਨਕ ਹੀ ਕਰ ਦਿੱਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਹੀ ਮੁਹਯਿਦੀਨ ਨੇ ਐਲਾਨ ਕੀਤਾ ਸੀ ਕਿ ਮਲੇਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਕੁਆਲਾਲੰਪੁਰ, ਪ੍ਰਸ਼ਾਸਨਿਕ ਰਾਜਧਾਨੀ ਪੁਤਰਜਯਾ ਅਤੇ 5 ਪ੍ਰਭਾਵਿਤ ਸ਼ਹਿਰਾਂ ਵਿਚ ਲਗਭਗ ਲਾਕਡਾਊਨ ਜਿਹੀਆਂ ਸਥਿਤੀਆਂ ਹੋਣਗੀਆਂ ਜੋ ਬੁੱਧਵਾਰ ਤੋਂ ਸ਼ੁਰੂ ਹੋ ਕੇ 2 ਹਫਤਿਆਂ ਤੱਕ ਜਾਰੀ ਰਹਿਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪਾਕਿ ਨੇ ਤਲਬ ਕੀਤਾ ਭਾਰਤੀ ਡਿਪਲੋਮੈਟ
NEXT STORY