ਇਸਲਾਮਾਬਾਦ - ਪਾਕਿਸਤਾਨ ਨੇ ਕੰਟਰੋਲ ਲਾਈਨ 'ਤੇ ਭਾਰਤੀ ਜਵਾਨਾਂ ਵੱਲੋਂ ਜੰਗਬੰਦੀ ਸਮਝੌਤਾ ਦਾ ਕਥਿਤ ਰੂਪ ਨਾਲ ਉਲੰਘਣ ਕੀਤੇ ਜਾਣ 'ਤੇ ਵਿਰੋਧ ਜਤਾਉਣ ਲਈ ਮੰਗਲਵਾਰ ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ।
ਵਿਦੇਸ਼ ਵਿਭਾਗ ਨੇ ਦੋਸ਼ ਲਗਾਇਆ ਕਿ ਸੋਮਵਾਰ ਨੇਜਾਪੀਰ ਸੈਕਟਰ ਵਿਚ ਗੋਲੀਬਾਰੀ ਦੌਰਾਨ 10 ਸਾਲ ਦਾ ਬੱਚਾ ਜ਼ਖਮੀ ਹੋਇਆ ਹੈ। ਵਿਭਾਗ ਨੇ ਕਿਹਾ ਕਿ ਭਾਰਤੀ ਪੱਖ ਨੂੰ 2003 ਜੰਗਬੰਦੀ ਸਮਝੌਤੇ ਦਾ ਸਨਮਾਨ ਕਰਨ, ਜੰਗਬੰਦੀ ਸਮਝੌਤੇ ਦੇ ਉਲੰਘਣ ਦੇ ਹੋਰਨਾਂ ਮਾਮਲਿਆਂ ਦੀ ਜਾਂਚ ਕਰਨ ਅਤੇ ਕੰਟਰੋਲ ਲਾਈਨ ਅਤੇ ਕੰਮਕਾਜੀ ਸੀਮਾ 'ਤੇ ਸ਼ਾਂਤੀ ਬਣਾਏ ਰੱਖਣ ਲਈ ਬੁਲਾਇਆ ਗਿਆ ਸੀ।
ਕੈਨੇਡਾ ਦੇ ਸੂਬੇ 'ਚ ਨਾਜ਼ੁਕ ਹਾਲਾਤ, ਕਈ ICU ਮਰੀਜ਼ਾਂ ਨੂੰ ਪੈ ਸਕਦੈ 'ਮਾਰਨਾ'
NEXT STORY