ਇੰਟਰਨੈਸ਼ਨਲ ਡੈਸਕ- ਅਕਸਰ ਕਿਹਾ ਜਾਂਦਾ ਹੈ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਇਸੇ ਦੌਰਾਨ ਸੰਯੁਕਤ ਅਰਬ ਅਮੀਰਾਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 26 ਸਾਲਾ ਸਕਿਓਰਿਟੀ ਗਾਰਡ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਉਸ ਨੇ 'ਯੂ.ਏ.ਈ. ਲਾਟਰੀ' ਦੇ 'ਲੱਕੀ ਡੇਅ' ਡਰਾਅ 'ਚ ਆਪਣੇ ਦੋਸਤਾਂ ਨਾਲ ਮਿਲ ਕੇ 3 ਕਰੋੜ ਦਿਰਹਮ (ਲਗਭਗ 78 ਕਰੋੜ ਰੁਪਏ) ਦਾ ਬੰਪਰ ਜੈਕਪਾਟ ਜਿੱਤਿਆ ਹੈ।
ਲਾਟਰੀ ਜਿੱਤਣ ਵਾਲੇ ਨੌਜਵਾਨ ਦਾ ਨਾਮ ਤਾਇਬ ਖ਼ਾਨ ਹੈ, ਜੋ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਅਬੂ ਧਾਬੀ ਦੀ ਇੱਕ ਕੰਪਨੀ ਵਿੱਚ ਸਕਿਓਰਿਟੀ ਗਾਰਡ ਵਜੋਂ ਨਾਈਟ ਸ਼ਿਫਟ ਕਰ ਰਿਹਾ ਹੈ। ਤਾਇਬ ਨੇ ਇਹ ਲਾਟਰੀ ਇਕੱਲਿਆਂ ਨਹੀਂ ਜਿੱਤੀ, ਸਗੋਂ ਉਹ ਅਤੇ ਉਸ ਦੇ ਚਾਰ ਹੋਰ ਦੋਸਤ ਸਾਲ 2024 ਤੋਂ ਲਗਾਤਾਰ ਪੈਸੇ ਇਕੱਠੇ ਕਰ ਕੇ ਲਾਟਰੀ ਦੀ ਟਿਕਟ ਖ਼ਰੀਦ ਰਹੇ ਸਨ। ਇਸ ਵਾਰ ਸਾਰਿਆਂ ਨੇ 50-50 ਦਿਰਹਮ ਪਾ ਕੇ ਟਿਕਟ ਲਈ ਸੀ ਤੇ ਜੈਕਪਾਟ ਜਿੱਤਣ ਮਗਰੋਂ ਪੰਜਾਂ ਦੋਸਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਹ ਵੀ ਪੜ੍ਹੋ- ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ
ਜਦੋਂ 27 ਮਈ ਨੂੰ ਲਾਟਰੀ ਦਾ ਡਰਾਅ ਨਿਕਲਿਆ, ਤਾਂ ਤਾਇਬ ਈਦ-ਉਲ-ਅਜ਼ਹਾ ਦੀ ਛੁੱਟੀ ਦੌਰਾਨ ਡਿਊਟੀ 'ਤੇ ਤਾਇਨਾਤ ਸੀ। ਉਸ ਨੇ ਲਾਈਵ ਡਰਾਅ ਨਹੀਂ ਦੇਖਿਆ, ਪਰ ਰਾਤ ਨੂੰ ਜਦੋਂ ਉਸ ਨੇ ਆਪਣੀ ਈਮੇਲ ਖੋਲ੍ਹੀ, ਤਾਂ ਜੈਕਪਾਟ ਜਿੱਤਣ ਦੀ ਖ਼ਬਰ ਦੇਖ ਕੇ ਉਸ ਦੇ ਹੱਥ-ਪੈਰ ਕੰਬਣ ਲੱਗ ਗਏ। ਉਸ ਨੇ ਸਭ ਤੋਂ ਪਹਿਲਾਂ ਆਪਣੇ ਉਸ ਚਾਚਾ ਜੀ ਨੂੰ ਫ਼ੋਨ ਕੀਤਾ, ਜਿਸ ਨੇ ਉਸ ਨੂੰ ਯੂ.ਏ.ਈ. ਆਉਣ 'ਚ ਮਦਦ ਕੀਤੀ ਸੀ ਤੇ ਲਾਟਰੀ ਜਿੱਤਣ ਦੀ ਖ਼ੁਸ਼ਖਬਰੀ ਦਿੱਤੀ। ਹੁਣ ਜਦੋਂ ਉਹ ਇਨਾਮ ਦੀ ਰਾਸ਼ੀ ਵੰਡਣਗੇ ਤਾਂ ਪੰਜਾਂ ਦੋਸਤਾਂ ਨੂੰ 60-60 ਲੱਖ ਦਿਰਹਮ (ਕਰੀਬ 15 ਕਰੋੜ ਰੁਪਏ) ਹਿੱਸੇ ਆਉਣਗੇ।
ਇਹ ਵੀ ਪੜ੍ਹੋ- ਹੁਣ 'ਪੱਕਿਆਂ' ਦੀ ਨਾਗਰਿਕਤਾ ਰੱਦ ਕਰਨ ਲੱਗਾ ਅਮਰੀਕਾ ! ਭਾਰਤੀ ਸਣੇ 17 ਖ਼ਿਲਾਫ਼ ਸ਼ੁਰੂ ਹੋਈ ਕਾਰਵਾਈ
ਕਰੋੜਪਤੀ ਬਣਨ ਮਗਰੋਂ ਤਾਇਬ ਨੇ ਦੱਸਿਆ ਕਿ ਹੁਣ ਉਹ ਗਾਰਡ ਦੀ ਨੌਕਰੀ ਛੱਡ ਦੇਵੇਗਾ। ਉਹ ਇਨ੍ਹਾਂ ਪੈਸਿਆਂ ਨਾਲ ਯੂ.ਏ.ਈ. ਦੀ ਰੀਅਲ ਅਸਟੇਟ 'ਚ ਨਿਵੇਸ਼ ਕਰਨਾ ਚਾਹੁੰਦਾ ਹੈ ਅਤੇ ਇੱਕ ਕਾਰੋਬਾਰੀ ਬਣਨਾ ਚਾਹੁੰਦਾ ਹੈ। ਜਦੋਂ ਤਾਇਬ ਨੂੰ ਉਸ ਦੀਆਂ ਨਿੱਜੀ ਖ਼ਾਹਿਸ਼ਾਂ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤੀ ਬ੍ਰਾਂਡ ਦੀ ਮਸ਼ਹੂਰ ਐੱਸ.ਯੂ.ਵੀ. 'ਮਹਿੰਦਰਾ ਥਾਰ' ਅਤੇ ਇੱਕ ਮਹਿੰਗੀ 'ਰੋਲੈਕਸ' ਘੜੀ ਖ਼ਰੀਦਣਾ ਚਾਹੁੰਦਾ ਹੈ। ਤਾਇਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਰਜੀਹ ਆਪਣੇ ਦੇਸ਼ ਨੇਪਾਲ 'ਚ ਆਪਣੇ ਪਰਿਵਾਰ ਲਈ ਇੱਕ ਵਧੀਆ ਲੋਕੇਸ਼ਨ 'ਤੇ ਸਾਰੀਆਂ ਸੁੱਖ-ਸਹੂਲਤਾਂ ਵਾਲਾ ਇੱਕ ਆਲੀਸ਼ਾਨ ਅਤੇ ਪੱਕਾ ਘਰ ਬਣਾਉਣਾ ਹੈ, ਤਾਂ ਜੋ ਉਸ ਦੇ ਪਰਿਵਾਰ ਨੂੰ ਗਰੀਬੀ 'ਚੋਂ ਕੱਢ ਕੇ ਸਾਰੇ ਸੁੱਖ ਦੇ ਸਕੇ।
ਇਹ ਵੀ ਪੜ੍ਹੋ- ਇਰਾਨ ਨੇ ਅਮਰੀਕਾ ਨਾਲ ਮੁੜ ਲਿਆ 'ਪੰਗਾ' ! ਜਾਰਡਨ, ਬਹਿਰੀਨ, ਕੁਵੈਤ ਸਣੇ 21 ਥਾਂਈਂ ਕਰ'ਤਾ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਜਿਓ ਗੋਰ ਹੋਣ ਦੀ ਅਹਿਮੀਅਤ
NEXT STORY