ਇੰਟਰਨੈਸ਼ਨਲ ਡੈਸਕ- ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਪਹਿਲਾਂ ਹੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸੇ ਦੌਰਾਨ ਅਮਰੀਕਾ ਹੁਣ ਪ੍ਰਵਾਸੀ ਨਾਗਰਿਕਾਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰਨ ਜਾ ਰਿਹਾ ਹੈ। ਪ੍ਰਸ਼ਾਸਨ ਨੇ ਗੰਭੀਰ ਅਪਰਾਧਾਂ ਦੇ ਦੋਸ਼ੀ ਇੱਕ ਭਾਰਤੀ ਪ੍ਰਵਾਸੀ ਸਣੇ 17 ਲੋਕਾਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਨੂੰਨੀ ਪ੍ਰਕਿਰਿਆ ਸੋਮਵਾਰ ਨੂੰ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਾਰੇ ਵਿਅਕਤੀਆਂ 'ਤੇ ਧੋਖਾਧੜੀ, ਝੂਠੇ ਬਿਆਨ ਸਣੇ ਕਈ ਗੰਭੀਰ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਹਨ।
ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ, ਨਿਊਜਰਸੀ ਸਥਿਤ ਪਲੇਸਮੈਂਟ ਫਰਮ 'ਮੈਗਨਾਵਿਜ਼ਨ LLC' ਦੇ 50 ਸਾਲਾ ਮਾਲਕ ਨੀਰਜ ਸ਼ਰਮਾ 'ਤੇ 11 ਜਾਅਲੀ H-1B ਵੀਜ਼ਾ ਅਰਜ਼ੀਆਂ 'ਤੇ ਦਸਤਖਤ ਕਰਨ ਦਾ ਦੋਸ਼ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਇੱਕ ਗਲੋਬਲ ਵਿੱਤੀ ਸੰਸਥਾ 'ਚ ਕੰਮ ਕਰਨਗੇ, ਜਦਕਿ ਵੀਜ਼ਾ ਦਸਤਾਵੇਜ਼ਾਂ 'ਚ ਅਧਿਕਾਰੀਆਂ ਦੇ ਜਾਅਲੀ ਦਸਤਖਤ ਕੀਤੇ ਗਏ ਸਨ।
ਇਹ ਵੀ ਪੜ੍ਹੋ- ਇਜ਼ਰਾਈਲ 'ਚ ਲੱਗੇਗੀ ਭਾਰਤ ਦੀ ਇਸ ਮਹਾਨ ਸ਼ਖ਼ਸੀਅਤ ਦੀ ਮੂਰਤੀ ! ਹੋਰ ਗੂੜ੍ਹੇ ਹੋਣਗੇ ਦੋਵਾਂ ਦੇਸ਼ਾਂ ਦੇ ਰਿਸ਼ਤੇ
ਸ਼ਰਮਾ ਨੇ 2017 ਵਿੱਚ ਅਮਰੀਕੀ ਨਾਗਰਿਕਤਾ ਲਈ ਅਪਲਾਈ ਕੀਤਾ ਸੀ ਅਤੇ ਦਸੰਬਰ 2017 ਵਿੱਚ ਉਸ ਨੂੰ ਨਾਗਰਿਕਤਾ ਮਿਲ ਗਈ। ਹਾਲਾਂਕਿ, ਉਸ 'ਤੇ ਦੋਸ਼ ਹੈ ਕਿ ਉਸ ਨੇ ਨਾਗਰਿਕਤਾ ਦੇ ਇੰਟਰਵਿਊ ਦੌਰਾਨ ਆਪਣੇ ਪਿਛਲੇ ਅਪਰਾਧਿਕ ਰਿਕਾਰਡ ਬਾਰੇ ਝੂਠ ਬੋਲਿਆ ਸੀ। ਬਾਅਦ ਵਿੱਚ ਉਸ ਨੂੰ ਅਪ੍ਰੈਲ 2015 ਤੋਂ ਅਪ੍ਰੈਲ 2017 ਦਰਮਿਆਨ ਅਮਰੀਕੀ ਵੀਜ਼ਾ ਦੀ ਗ਼ਲਤ ਵਰਤੋਂ ਅਤੇ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ।
ਹੋਮਲੈਂਡ ਸਕਿਓਰਿਟੀ ਵਿਭਾਗ ਦੇ ਮੁਖੀ ਮਾਰਕਵੇਨ ਮੁਲਿਨ ਨੇ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ, "ਅਮਰੀਕੀ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਹੈ, ਜਿਸ ਨੂੰ ਇਮਾਨਦਾਰੀ ਨਾਲ ਹਾਸਲ ਕੀਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਇੱਥੇ ਆ ਕੇ ਸਾਡੇ ਕਾਨੂੰਨ ਤੋੜਦੇ ਹੋ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਝੂਠ ਬੋਲਦੇ ਹੋ, ਤਾਂ ਤੁਸੀਂ ਇਸ ਅਧਿਕਾਰ ਦੇ ਹੱਕਦਾਰ ਨਹੀਂ ਹੋ।" ਅਮਰੀਕੀ ਕਾਨੂੰਨ ਮੁਤਾਬਕ ਧੋਖਾਧੜੀ ਜਾਂ ਜਾਣਕਾਰੀ ਛੁਪਾ ਕੇ ਲਈ ਗਈ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ।
ਨੀਰਜ ਸ਼ਰਮਾ ਤੋਂ ਇਲਾਵਾ ਜਿਨ੍ਹਾਂ 16 ਹੋਰ ਲੋਕਾਂ ਦੀ ਨਾਗਰਿਕਤਾ ਖੋਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਨ੍ਹਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ, ਨਾਬਾਲਗਾਂ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਅਤੇ ਹੋਰ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਸ਼ਾਮਲ ਹਨ, ਜੋ ਮੈਕਸੀਕੋ, ਕੋਲੰਬੀਆ, ਫਿਲੀਪੀਨਜ਼, ਹੈਤੀ ਅਤੇ ਯੂਗੋਸਲਾਵੀਆ ਵਰਗੇ ਦੇਸ਼ਾਂ ਤੋਂ ਆਏ ਪ੍ਰਵਾਸੀ ਹਨ।
ਇਹ ਵੀ ਪੜ੍ਹੋ- ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ ਅਲਰਟ
NEXT STORY