ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਥਿਤ ਚੋਣ ਘਪਲੇ ਦੇ ਖਿਲਾਫ ਵਿਰੋਧੀ ਧਿਰ ਨੂੰ ਇਕਜੁੱਟ ਹੋ ਕੇ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਮਮਤਾ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਅਤੇ ਹੋਰ ਸੂਬਿਆਂ ’ਚ ‘ਵੋਟ ਚੋਰੀ’ ਹੋਈ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਮਜ਼ਦੂਰਾਂ ਅਤੇ ਸਿਵਲ ਸੋਸਾਇਟੀਆਂ ਦੇ ਮੈਂਬਰਾਂ ਨੂੰ ਇਸ ਲੜਾਈ ’ਚ ਵਿਰੋਧੀ ਧਿਰਾਂ ਦਾ ਸਾਥ ਦੇਣ ਅਤੇ ਇਕ ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਹੋਣ ਵਾਲੀ ‘ਇੰਡੀਆ’ ਗੱਠਜੋੜ ਦੀ ਰੈਲੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮਮਤਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਵੋਟ ਚੋਰੀ ਦੇ ਖਿਲਾਫ ਲੜਾਈ ਹਰ ਭਾਰਤੀ ਦੇ ਅਧਿਕਾਰ ਦੀ ਰੱਖਿਆ ਦੀ ਲੜਾਈ ਹੈ। ਬੰਗਾਲ ਅਤੇ ਹੋਰ ਸੂਬਿਆਂ ’ਚ ਵੋਟ ਦੀ ਲੁੱਟ ’ਤੇ ਜਵਾਬ ਚਾਹੀਦਾ ਹੈ, ਚੁੱਪੀ ਨਹੀਂ।’’ ਚੋਣ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਬੈਨਰਜੀ ਨੇ ਦਾਅਵਾ ਕੀਤਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਸ਼ੱਕ ਦੇ ਘੇਰੇ ’ਚ ਹਨ, ਵੋਟਰਾਂ ਦੇ ਅੰਕੜਿਆਂ ’ਤੇ ਸਵਾਲ ਉੱਠ ਰਹੇ ਹਨ, ਵੋਟਰ ਸੂਚੀਆਂ ਸ਼ੱਕ ਦੇ ਘੇਰੇ ’ਚ ਹਨ ਅਤੇ ਵੋਟਾਂ ਦੀ ਗਿਣਤੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਬੈਨਰਜੀ ਨੇ ਕਿਹਾ, ‘‘ਜਦੋਂ ਵੋਟ ਖਤਰੇ ’ਚ ਹੋਵੇ, ਤਾਂ ਚੁੱਪ ਰਹਿਣਾ ਕੋਈ ਬਦਲ ਨਹੀਂ ਹੈ। ਆਓ, ਆਪਣੇ ਲੋਕਤੰਤਰ ਦੀ ਰੱਖਿਆ ਕਰਨ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕਜੁੱਟ ਹੋਈਏ।’’
ਅੱਜ ਬਾਰਿਸ਼ ਦੀ ਸੰਭਾਵਨਾ! ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਵੱਲੋਂ ਅਲਰਟ
NEXT STORY