ਵਾਸ਼ਿੰਗਟਨ - ਪੇਂਟਾਗਨ ਨੇ ਕਿਹਾ ਹੈ ਕਿ ਪਿਛਲੇ ਇੱਕ ਦਿਨ ਵਿੱਚ ਲੱਗਭੱਗ 3,800 ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਗਿਆ ਹੈ। ਸੁਰੱਖਿਆ ਖ਼ਤਰਿਆਂ ਨੇ ਕਾਬੁਲ ਹਵਾਈ ਅੱਡੇ ਤੋਂ ਅਮਰੀਕੀ ਨਾਗਰਿਕਾਂ ਅਤੇ ਹੋਰ ਲੋਕਾਂ ਦੀ ਨਿਕਾਸੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ, ਕਿਉਂਕਿ ਹਜ਼ਾਰਾਂ ਲੋਕ ਦੇਸ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਹਵਾਈ ਅੱਡੇ 'ਤੇ ਭਾਜੜ ਦਾ ਮਾਹੌਲ ਹੈ।
ਇਹ ਵੀ ਪੜ੍ਹੋ - ਇਸਲਾਮਾਬਾਦ ਮਹਿਲਾ ਮਦਰੱਸਾ 'ਚ ਲਹਿਰਾਇਆ ਤਾਲਿਬਾਨ ਦਾ ਝੰਡਾ, ਹੁਣ PAK 'ਚ ਵੀ ਐਂਟਰੀ!
ਪੇਂਟਾਗਨ ਨੇ ਕਿਹਾ ਕਿ ਛੇ ਅਮਰੀਕੀ ਫੌਜੀ ਸੀ-17 ਜਹਾਜ਼ ਅਤੇ 32 ਚਾਰਟਰ ਉਡਾਣਾਂ ਪਿਛਲੇ 24 ਘੰਟਿਆਂ ਵਿੱਚ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਈਆਂ। ਫੌਜੀ ਜਹਾਜ਼ਾਂ ਵਿੱਚ ਸਿਰਫ 1,600 ਲੋਕ ਹੀ ਸਵਾਰ ਹੋ ਸਕੇ।
ਅਭਿਆਨ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਪੇਂਟਾਗਨ ਤੋਂ ਪੱਤਰਕਾਰਾਂ ਨੂੰ ਦੱਸਿਆ ਕਿ 15 ਅਗਸਤ ਤੋਂ ਬਾਅਦ ਤੋਂ ਕੱਢੇ ਗਏ 17,000 ਲੋਕਾਂ ਵਿੱਚੋਂ ਸਿਰਫ 2,500 ਅਮਰੀਕੀ ਹਨ। ਅਮਰੀਕੀ ਅਧਿਕਾਰੀਆਂ ਨੇ ਅੰਦਾਜਾ ਲਗਾਇਆ ਹੈ ਕਿ ਅਫਗਾਨਿਸਤਾਨ ਵਿੱਚ ਲੱਗਭੱਗ 15,000 ਅਮਰੀਕੀ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਰਾਂਸ ਨੇ 570 ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਸੁਰੱਖਿਅਤ
NEXT STORY