Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    6:08:08 PM

  • punjab bus full of passengers falls victim to major accident

    ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ...

  • major weather warning in punjab on may 3 and 4

    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ...

  • punjab politics assembly elections

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • incident in punjab incident in sangrur

    ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਯੁੱਧ : ਭਾਰਤ ਲਈ ਅਗਲਾ ਰਾਹ ਖ਼ਤਰਿਆਂ ਭਰਿਆ

BLOG News Punjabi(ਬਲਾਗ)

ਈਰਾਨ ਯੁੱਧ : ਭਾਰਤ ਲਈ ਅਗਲਾ ਰਾਹ ਖ਼ਤਰਿਆਂ ਭਰਿਆ

  • Edited By Harpreet Singh,
  • Updated: 08 Mar, 2026 04:00 PM
Blog
iran war for india
  • Share
    • Facebook
    • Tumblr
    • Linkedin
    • Twitter
  • Comment

ਈਰਾਨ ਵਿਰੁੱਧ ਅਮਰੀਕੀ-ਇਜ਼ਰਾਈਲੀ ਹਮਲੇ, ਇਕ ਹੋਰ ਖੇਤਰੀ ਭੜਕਾਹਟ ਹੋਣ ਤੋਂ ਇਲਾਵਾ, ਯੂਰੇਸ਼ੀਆਈ ਭੂ-ਰਾਜਨੀਤਕ ਅਤੇ ਆਰਥਿਕ ਢਾਂਚੇ ਲਈ ਇਕ ‘ਪ੍ਰਣਾਲੀਗਤ ਝਟਕੇ’ ਦੇ ਰੂਪ ’ਚ ਆਏ ਹਨ। ਨਵੀਂ ਦਿੱਲੀ ਲਈ, ਇਹ ਸੰਕਟ ਇਕ ‘ਪੂਰਨ ਤੂਫਾਨ’ ਦੀ ਸ਼ਕਤੀ ਨਾਲ ਉਤਰਿਆ ਹੈ, ਜੋ ਇਸ ਦੀ ਰਣਨੀਤਕ ਖੁਦਮੁਖਤਾਰੀ ਅਤੇ ਆਰਥਿਕ ਲਚਕੀਲੇਪਣ ਦੀ ਸਖਤ ਪ੍ਰੀਖਿਆ ਲੈ ਰਿਹਾ ਹੈ।

ਸਭ ਤੋਂ ਤਤਕਾਲੀ ਅਤੇ ਡੂੰਘਾ ਪ੍ਰਭਾਵ ਵਿਆਪਕ ਅਰਥਵਿਵਸਥਾ (ਮੈਕਰੋ ਇਕਾਨਮੀ) ’ਤੇ ਪੈਂਦਾ ਹੈ, ਜੋ ਇਸ ਦੀ ਊਰਜਾ ਦਰਾਮਦ ਦੀ ਕੀਮਤ ਅਤੇ ਢਾਂਚੇ ਰਾਹੀਂ ਨਿਰਦੇਸ਼ਿਤ ਹੁੰਦਾ ਹੈ। ਭਾਰਤ ਆਪਣੇ ਕੱਚੇ ਤੇਲ ਦਾ 85 ਫੀਸਦੀ ਤੋਂ ਵੱਧ ਦਰਾਮਦ ਕਰਦਾ ਹੈ, ਜਿਸ ਦਾ ਲਗਭਗ ਅੱਧਾ ਇਤਿਹਾਸਕ ਤੌਰ ’ਤੇ ਪੱਛਮੀ ਏਸ਼ੀਆ ਤੋਂ ਪ੍ਰਾਪਤ ਹੁੰਦਾ ਹੈ, ਜੋ ਇਸ ਨੂੰ ਬੇਹੱਦ ਸੰਵੇਦਨਸ਼ੀਲ ਬਣਾਉਂਦਾ ਹੈ। ਬ੍ਰੈਂਟ ਕਰੂਡ ਦੀਆਂ ਕੀਮਤਾਂ ’ਚ ਉਛਾਲ ਸਿੱਧਾ ਭਾਰਤ ਦੇ ਚਾਲੂ ਖਾਤਾ ਘਾਟੇ (ਕੈਡ) ਨੂੰ ਵਧਾਉਂਦਾ ਅਤੇ ਰੁਪਏ ’ਤੇ ਕਦਰ ਘਟਾਈ ਦਾ ਦਬਾਅ ਪਾਉਂਦਾ ਹੈ, ਜਿਸ ਨਾਲ ਕੇਂਦਰ ਸਰਕਾਰ ਦੇ ਪ੍ਰਬੰਧਨਯੋਗ ਸਰਕਾਰੀ ਖਜ਼ਾਨੇ ਦਾ ਗਣਿਤ ਦਾ ਦਾਇਰਾ ਵਧ ਜਾਂਦਾ ਹੈ। ਹਾਲਾਂਕਿ, ਤੇਲ ਵਿਘਨ ਦਾ ਸਿਰਫ ਆਇਤਨਾਤਮਕ ਵਿਸ਼ਲੇਸ਼ਣ ਇਸ ਦੇ ਡੂੰਘੇ ਅਤੇ ਵੱਧ ਘਾਤਕ ਖ਼ਤਰੇ ਨੂੰ ਸਮਝਣ ’ਚ ਖੁੰਝ ਜਾਂਦਾ ਹੈ।

ਖ਼ਤਰਾ ਸਿਰਫ ਮਾਤਰਾ ਦਾ ਨਹੀਂ ਸਗੋਂ ਗੁਣਵੱਤਾ ਦਾ ਹੈ। ਈਰਾਨੀ ਲਾਈਟ ਕਰੂਡ, ਆਪਣੀ 33.36 ਡਿਗਰੀ ਦੀ ਇਸ਼ਟਤਮ ਏ. ਪੀ. ਆਈ. ਗ੍ਰੈਵਿਟੀ ਅਤੇ ਮੱਧਮ ਸਲਫਰ ਸਮੱਗਰੀ ਦੇ ਨਾਲ, ਗਲੋਬਲ ਰਿਫਾਈਨਿੰਗ ਮੈਟ੍ਰਿਕਸ ’ਚ ਇਕ ਅਦੁੱਤੀ ਅਤੇ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਉਹ ਆਦਰਸ਼ ਮਿਸ਼ਰਣ ਹੈ, ਜਿਸ ਦੇ ਲਈ ਗਲੋਬਲ ਰਿਫਾਈਨਰੀਆਂ, ਵਿਸ਼ੇਸ਼ ਤੌਰ ’ਤੇ ਡੀਜ਼ਲ ਅਤੇ ਗੈਸੋਲੀਨ ਵਰਗੇ ਮੱਧਮ ਡਿਸਟੀਲੇਟ ਦੀ ਪੈਦਾਵਾਰ ਨੂੰ ਵੱਧ ਤੋਂ ਵੱਧ ਕਰਨ ਲਈ ਡਿਜ਼ਾਈਨ ਕੀਤੀਆਂ ਅਤੇ ਅਨੁਕੂਲਿਤ ਕੀਤੀਆਂ ਗਈਆਂ ਹਨ।

ਰਿਫਾਈਨਰੀ ਦੇ ਫਾਟਕਾਂ ਤੋਂ ਪਰ੍ਹੇ, ਇਹ ਸੰਘਰਸ਼ ਪੱਛਮੀ ਏਸ਼ੀਆ ਦੇ ਨਾਲ ਭਾਰਤ ਦੇ ਵਿਆਪਕ ਆਰਥਿਕ ਜੁੜਾਅ ਦੇ ਤਾਣੇ-ਬਾਣੇ ਨੂੰ ਤੋੜ ਦਿੰਦਾ ਹੈ। ਇਹ ਖੇਤਰ ਭਾਰਤੀ ਇੰਜੀਨੀਅਰਿੰਗ ਸਾਮਾਨ, ਫਾਰਮਾਸਿਊਟੀਕਲਸ, ਕੱਪੜਾ ਅਤੇ ਬਾਸਮਤੀ ਚਾਵਲ ਲਈ ਇਕ ਵੱਡਾ ਬਾਜ਼ਾਰ ਹੈ। ਵਧਦੇ ਸੰਘਰਸ਼ ਨੇ ਪਹਿਲਾਂ ਹੀ ਉਨ੍ਹਾਂ ਸਮੁੰਦਰੀ ਰਸਤਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਜਿਨ੍ਹਾਂ ਤੋਂ ਇਸ ਵਪਾਰ ਦਾ ਇਕ ਮਹੱਤਵਪੂਰਨ ਹਿੱਸਾ ਗੁਜ਼ਰਦਾ ਹੈ। ਮਾਲ ਢੋਆ-ਢੁਆਈ ਅਤੇ ਬੀਮਾ ਲਾਗਤਾਂ ਅਾਸਮਾਨ ਨੂੰ ਛੂਹ ਗਈਆਂ ਹਨ, ਜਿਸ ਨਾਲ ਕਈ ਸ਼ਿਪਮੈਂਟ ਗੈਰ-ਲਾਭਕਾਰੀ ਹੋ ਗਏ ਹਨ ਅਤੇ ਦੇਰੀ ਦੇ ਕਾਰਨ ਖ਼ਰਾਬ ਹੋਣ ਵਾਲਾ ਸਾਮਾਨ ਬਰਬਾਦ ਹੋ ਰਿਹਾ ਹੈ। ਭਾਰਤੀ ਚਾਵਲ ਦੇ ਸ਼ਿਪਮੈਂਟ ਨੂੰ ਤਤਕਾਲੀ ਵਿਘਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ‘ਲੈਟਰ ਆਫ ਕ੍ਰੈਡਿਟ’ ’ਤੇ ਗੱਲਬਾਤ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਖਾੜੀ ਸਹਿਯੋਗ ਪ੍ਰੀਸ਼ਦ (ਜੀ. ਸੀ. ਸੀ.) ਦੇਸ਼ਾਂ ’ਚ ਕੇਂਦਰਿਤ 60 ਲੱਖ ਮਜ਼ਬੂਤ ਭਾਰਤੀ ਪ੍ਰਵਾਸੀਆਂ ਤੋਂ ਮਿਲਣ ਵਾਲੀ 60 ਬਿਲੀਅਨ ਡਾਲਰ ਦੀ ਸਾਲਾਨਾ ਪ੍ਰੇਸ਼ਣ ਜੀਵਨ-ਰੇਖਾ ਖ਼ਤਰੇ ’ਚ ਪੈ ਗਈ ਹੈ।

ਖਾੜੀ ਖੇਤਰ ’ਚ ਸੰਘਰਸ਼-ਪ੍ਰੇਰਿਤ ਮੰਦੀ, ਜੋ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਅਤੇ ਨਿਵੇਸ਼ਕਾਂ ਦੇ ਪਲਾਇਨ ਨਾਲ ਸੰਚਾਲਿਤ ਹੋਵੇਗੀ, ਸਿੱਧਾ ਭਾਰਤੀ ਪ੍ਰਵਾਸੀ ਪੇਸ਼ੇਵਰਾਂ ਅਤੇ ਬਲੂ-ਕਾਲਰ ਕਾਮਿਆਂ ਲਈ ਨੌਕਰੀਆਂ ਦੇ ਨੁਕਸਾਨ ਅਤੇ ਤਨਖਾਹ ਕਟੌਤੀ ’ਚ ਬਦਲ ਜਾਵੇਗੀ।

ਜੀ. ਸੀ. ਸੀ. ਦਾ ਸਥਿਰਤਾ ਦਾ ਮੁਖੌਟਾ ਉਤਰ ਗਿਆ ਹੈ, ਜਿਸ ਨਾਲ ਇਹ ਸਖਤ ਸੁਰੱਖਿਆ ਅਸਲੀਅਤ ਉਜਾਗਰ ਹੋ ਗਈ ਹੈ ਕਿ ਉਨ੍ਹਾਂ ਦਾ ਆਰਥਿਕ ਵਿਭਿੰਨਤਾਕਰਨ, ਜਿਵੇਂ ਕਿ ਮੈਗਾ-ਪ੍ਰਾਜੈਕਟਸ, ‘ਨਿਓਮ’ ਵਰਗੇ ਭਵਿੱਖ ਦੇ ਸ਼ਹਿਰ, ਟੂਰਿਜ਼ਮ ਗੋਲਡਨ ਵੀਜ਼ਾ, ਇਕ ਅਜਿਹੀ ਨੀਂਹ ’ਤੇ ਬਣੇ ਹਨ ਜਿਸ ਨੂੰ ਹੁਣ ਗਲੋਬਲ ਸੰਸਥਾਗਤ ਪੂੰਜੀ ਵੱਲੋਂ ਇਕ ਖ਼ਤਰੇ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ। ਅਮਰੀਕੀ ਟਿਕਾਣਿਆਂ ਕੋਲ ਈਰਾਨੀ ਜਵਾਬੀ ਹਮਲਿਆਂ ਨੇ ਪੁਸ਼ਟੀ ਕੀਤੀ ਹੈ ਕਿ ਜੀ. ਸੀ. ਸੀ. ਦਾ ਸੁਰੱਖਿਆ ਛਤਰ ਛੇਕਾਂ ਭਰਿਆ ਹੈ।

ਫਿਰ ਵੀ, ਖਾੜੀ ਅਰਬ ਦੇਸ਼ਾਂ ਨੂੰ ਅਕਿਰਿਆਸ਼ੀਲ ਪੀੜਤਾਂ ਵਜੋਂ ਚਿੱਤਰਿਤ ਕਰਨਾ ਕਪਟੀ ਹੋਵੇਗਾ। ਤੇਲ ਅਵੀਵ ਤੋਂ ਇਲਾਵਾ, ਜੀ. ਸੀ. ਸੀ. ਦੇਸ਼ ਵੀ ਈਰਾਨ ਦੀ ਪ੍ਰਮਾਣੂ ਤਰੱਕੀ ਅਤੇ ਉਸ ਦੇ ਪ੍ਰੌਕਸੀ ਨੈੱਟਵਰਕ ਤੋਂ ਗੰਭੀਰ ਚਿੰਤਤ ਸਨ। ਅਮਰੀਕਾ-ਈਰਾਨ ਸਮਝੌਤਾ ਖੇਤਰੀ ਸ਼ਕਤੀ ਸੰਤੁਲਨ ਨੂੰ ਮੌਲਿਕ ਰੂਪ ’ਚ ਤਹਿਰਾਨ ਦੇ ਪੱਖ ’ਚ ਬਦਲ ਦਿੰਦਾ। ਉਨ੍ਹਾਂ ਦੇ ਅਨੁਮਾਨ ’ਚ, ਈਰਾਨ ਦੇ ਪ੍ਰੋਗਰਾਮ ਨੂੰ ਇਕ ਫੈਸਲਾਕੁੰਨ ਝਟਕਾ, ਬੇਸ਼ੱਕ ਅਸਥਿਰ ਕਰਨ ਵਾਲਾ ਝਟਕਾ, ਪ ਪ੍ਰਮਾਣੂ ਪਰਛਾਵੇਂ ਤਹਿਤ ਆਪਣੀ ਸੁਰੱਖਿਆ ਦੇ ਹੌਲੀ-ਹੌਲੀ ਖੁਰਨ ਨਾਲੋਂ ਬਿਹਤਰ ਸੀ। ਜਿਸ ਵੀ ਹੱਦ ਤੱਕ ਅਤੇ ਜਿਸ ਵੀ ਉਦੇਸ਼ ਲਈ ਉਨ੍ਹਾਂ ਨੇ ਫੌਜੀ ਟਿਕਾਣਿਆਂ ਨੂੰ ਜਗ੍ਹਾ ਦੇ ਕੇ ਅਤੇ ਓਵਰਫਲਾਈਟ ਅਧਿਕਾਰ ਪ੍ਰਦਾਨ ਕਰ ਕੇ ਅਮਰੀਕਾ ਅਤੇ ਉਸ ਦੀ ਈਰਾਨ ਵਿਰੋਧੀ ਮੁਹਿੰਮ ਨੂੰ ਸੁਵਿਧਾਜਨਕ ਬਣਾਇਆ, ਉਹ ਉਸ ਸੰਕਟ ਦੇ ‘ਸਹਿ-ਵਾਸਤੂਕਾਰ’ ਹਨ, ਜੋ ਹੁਣ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਨੂੰ ਨਿਗਲਣ ਦੀ ਧਮਕੀ ਦੇ ਰਿਹਾ ਹੈ।

ਇਕ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਤੋਂ, ਇਹ ਹਮਲੇ ਇਕ ਅਜਿਹੀ ਸ਼ਕਤੀ ਦੇ ਕਾਰਜ ਹਨ ਜੋ ਰੋਕਣ ਦੀ ਬਜਾਏ ਵਿਘਨ ਪਾਉਣਾ ਚਾਹੁੰਦੀ ਹੈ। ਅਰਾਜਕਤਾ ਬੀਜ ਕੇ ਅਤੇ ਈਰਾਨੀ ਬਦਲੇ ਦੀ ਹੱਦ ਨੂੰ ਵਧਾ ਕੇ, ਵਾਸ਼ਿੰਗਟਨ ਇਹ ਗਣਨਾ ਕਰ ਸਕਦਾ ਹੈ ਕਿ ਇਹ ਉਸ ਦੇ ਪ੍ਰਾਇਮਰੀ ਵਿਰੋਧੀਆਂ-ਚੀਨ ਅਤੇ ਕੁਝ ਹੱਦ ਤੱਕ ਰੂਸ-ਲਈ ਰਣਨੀਤਕ ਮਾਹੌਲ ਨੂੰ ਗੁੰਝਲਦਾਰ ਬਣਾਉਂਦਾ ਹੈ। ਜਿਨ੍ਹਾਂ ਨੇ ਤਹਿਰਾਨ ਨਾਲ ਆਪਣੇ ਆਰਥਿਕ ਅਤੇ ਸੁਰੱਖਿਆ ਸੰਬੰਧਾਂ ਨੂੰ ਗੂੜ੍ਹਾ ਕੀਤਾ ਹੈ, ਇਹ ਉਨ੍ਹਾਂ ਏਸ਼ੀਆਈ ਅਤੇ ਯੂਰਪੀ ਸ਼ਕਤੀਆਂ ਲਈ ਖਲਬਲੀ ਮਚਾਉਣ ਦੀ ਰਣਨੀਤੀ ਹੈ, ਜੋ ਫਾਰਸ ਦੀ ਖਾੜੀ ਦੇ ਊਰਜਾ ਪ੍ਰਵਾਹ ਅਤੇ ਵਪਾਰਕ ਮਾਰਗਾਂ ਦੀ ਸਥਿਰਤਾ ’ਤੇ ਨਿਰਭਰ ਹਨ।

ਭਾਰਤ ਲਈ ਰਾਜਨੀਤਕ ਸੰਤੁਲਨ ਬਣਾਉਣਾ ਹੁਣ ਅਤਿਅੰਤ ਮੁਸ਼ਕਲ ਹੈ। ਭਾਰਤ ਜ਼ੋਰ-ਜ਼ਬਰਦਸਤੀ ਨਾਲ ਸੱਤਾ ਤਬਦੀਲੀ ਦੇ ਸਿਧਾਂਤ ਅਤੇ ਜਬਰੀ ਸ਼ਾਂਤੀ ਦੇ ਗਲਤ ਅਾਧਾਰ ਨੂੰ ਸਵੀਕਾਰ ਨਹੀਂ ਕਰ ਸਕਦਾ। ਰਣਨੀਤਕ ਤੌਰ ’ਤੇ, ਇਸ ਸੰਘਰਸ਼ ਨੇ ਭਾਰਤ ਦੀਆਂ 2 ਸਭ ਤੋਂ ਮਹੱਤਵਪੂਰਨ ਕਨੈਕਟੀਵਿਟੀ ਪਹਿਲਕਦਮੀਆਂ ਨੂੰ ਕਰਾਰਾ ਝਟਕਾ ਦਿੱਤਾ ਹੈ। ਚਾਬਹਾਰ ਬੰਦਰਗਾਹ ਪ੍ਰਾਜੈਕਟ ਹੁਣ ਮਰਿਆ ਵਰਗਾ ਦਿਖਾਈ ਦਿੰਦਾ ਹੈ, ਜੋ ਇਕ ਰਣਨੀਤਕ ਮੌਕਾ ਵਿਰੋਧੀਆਂ ਦੇ ਹੱਥਾਂ ’ਚ ਚਲਾ ਗਿਆ ਹੈ। ਇਸ ਤੋਂ ਵੀ ਵੱਧ ਗੰਭੀਰ ਗੱਲ ਇਹ ਹੈ ਕਿ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਤਾਰ-ਤਾਰ ਹੋ ਗਿਆ ਹੈ।

ਭਾਰਤ ਲਈ ਅੱਗੇ ਦਾ ਰਾਹ ਖ਼ਤਰਿਆਂ ਨਾਲ ਭਰਿਆ ਹੈ। ਯੂ. ਏ. ਈ. ਨਾਲ ਗੱਲਬਾਤ ਕੀਤਾ ਗਿਆ ਐੱਫ. ਟੀ. ਏ. ਅਤੇ ਜੀ. ਸੀ. ਸੀ. ਨਾਲ ਗੱਲਬਾਤ ਅਧੀਨ ਚੱਲ ਰਿਹਾ ਸਮਝੌਤਾ ਹੁਣ ਇਕ ਕਮਜ਼ੋਰ ਸੰਦਰਭ ’ਚ ਕੰਮ ਕਰ ਰਹੇ ਹਨ, ਉਨ੍ਹਾਂ ਦੀ ਸਮਰੱਥਾ ਵਪਾਰਕ ਵਿਘਨ ਅਤੇ ਆਰਥਿਕ ਸੌੜੇਪਨ ਕਾਰਨ ਕਮਜ਼ੋਰ ਹੋ ਗਈ ਹੈ। ਬਾਜ਼ਾਰ ਪਹੁੰਚ ਵਧਾਉਣ ਦੇ ਹਾਂਪੱਖੀ ਪਹਿਲੂਆਂ ਦੇ ਉਲਟ, ਉਨ੍ਹਾਂ ਵਪਾਰਕ ਮਾਰਗਾਂ ਦਾ ਅਧਰੰਗ ਹੈ, ਜਿਨ੍ਹਾਂ ਨੂੰ ਆਸਾਨ ਬਣਾਉਣ ਲਈ ਇਹ ਸਮਝੌਤੇ ਕੀਤੇ ਗਏ ਸਨ।

-ਮਨੀਸ਼ ਤਿਵਾੜੀ

  • India
  • Iran War
  • Dangers

ਭਾਰਤ ਦੇ ਚੌਲ ਉਤਪਾਦਨ ਅਤੇ ਬਰਾਮਦ ’ਤੇ ਦੁਬਾਰਾ ਵਿਚਾਰ ਕਰਨ ਦੀ ਲੋੜ

NEXT STORY

Stories You May Like

  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • iran opens airspace
    Good News; ਈਰਾਨ ਨੇ ਅੰਤਰਰਾਸ਼ਟਰੀ ਉਡਾਣਾਂ ਲਈ ਖੋਲ੍ਹ'ਤਾ ਏਅਰਸਪੇਸ
  • iran s rs 56 000 crore stuck in india can t get it back
    ਭਾਰਤ 'ਚ ਫਸੇ ਈਰਾਨ ਦੇ 56 ਹਜ਼ਾਰ ਕਰੋੜ ਰੁਪਏ! ਚਾਹੁੰਦੇ ਹੋਏ ਵੀ ਨਹੀਂ ਲੈ ਸਕਦਾ ਵਾਪਸ, ਜਾਣੋ ਵਜ੍ਹਾ
  • pakistan  next round of us iran talks
    ਅਮਰੀਕਾ-ਈਰਾਨ ਵਾਰਤਾ: ਪਾਕਿਸਤਾਨ ਨੇ ਦੂਜੇ ਦੌਰ ਦੀ ਮੇਜ਼ਬਾਨੀ ਲਈ ਕਮਰ ਕੱਸੀ, ਇਸਲਾਮਾਬਾਦ 'ਚ ਸਖ਼ਤ ਸੁਰੱਖਿਆ
  • indian youth trapped in iran
    ਈਰਾਨ 'ਚ ਫਸਿਆ ਭਾਰਤੀ ਨੌਜਵਾਨ, ਸੁਰੱਖਿਅਤ ਵਾਪਸੀ ਲਈ ਮਾਤਾ-ਪਿਤਾ ਨੇ ਲਾਈ ਸਰਕਾਰ ਨੂੰ ਗੁਹਾਰ
  • araghchi statement
    ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ : ਅਰਾਘਚੀ
  • pakistan opens 6 land trade routes to iran
    ਟਰੰਪ ਦੀ ਨਾਕਾਬੰਦੀ ਨੂੰ ਪਾਕਿਸਤਾਨ ਨੇ ਦਿੱਤੀ ਚੁਣੌਤੀ! ਈਰਾਨ ਲਈ ਖੋਲ੍ਹੇ 6 ਜ਼ਮੀਨੀ ਵਪਾਰਕ ਮਾਰਗ
  • nepal growing disillusionment with china   an opportunity for india
    ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
Trending
Ek Nazar
weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +