ਇੰਟਰਨੈਸ਼ਨਲ ਡੈਸਕ - ਈਰਾਨ ਨੇ ਐਤਵਾਰ ਨੂੰ ਇਜ਼ਰਾਈਲ 'ਤੇ ਕਈ ਡਰੋਨ ਮਿਜ਼ਾਈਲਾਂ ਦਾਗੀਆਂ, ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ, ਇਹ ਕਾਰਵਾਈ 1 ਅਪ੍ਰੈਲ ਨੂੰ ਦਮਿਸ਼ਕ ਵਿੱਚ ਇਸਦੇ ਦੂਤਾਵਾਸ ਦੇ ਕੰਪਲੈਕਸ 'ਤੇ ਇੱਕ ਸ਼ੱਕੀ ਇਜ਼ਰਾਈਲੀ ਹਵਾਈ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ। 1 ਅਪ੍ਰੈਲ ਨੂੰ ਹੋਏ ਇਸ ਹਮਲੇ ਵਿਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੇ ਅਧਿਕਾਰੀ ਮਾਰੇ ਗਏ ਸਨ।
ਇਹ ਵੀ ਪੜ੍ਹੋ : ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ
ਇਜ਼ਰਾਈਲੀ ਫੌਜ ਨੇ ਕਿਹਾ ਕਿ ਈਰਾਨ ਨੇ ਇਜ਼ਰਾਈਲ ਵੱਲ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ। ਪਰ ਉਨ੍ਹਾਂ ਵਿੱਚੋਂ 99 ਪ੍ਰਤੀਸ਼ਤ ਨੂੰ ਇਜ਼ਰਾਈਲੀ ਖੇਤਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਗਿਆ ਸੀ, ਫੌਜ ਨੇ ਕਿਹਾ ਕਿ ਸੰਯੁਕਤ ਰਾਜ, ਜਾਰਡਨ, ਬ੍ਰਿਟੇਨ ਅਤੇ ਹੋਰ ਸਹਿਯੋਗੀਆਂ ਦੀ ਮਦਦ ਨਾਲ ਅਸੀਂ ਡਰੋਨ ਅਤੇ ਮਿਜ਼ਾਈਲਾਂ ਨੂੰ ਰੋਕਿਆ।
ਇਹ ਵੀ ਪੜ੍ਹੋ : ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ 'ਚ 7 ਦੀ ਮੌਤ, ਪੀੜਤ ਪਰਿਵਾਰਾਂ ਲਈ ਮਦਦ ਰਾਸ਼ੀ ਦਾ ਐਲਾਨ
ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਐਕਸ 'ਤੇ ਪੋਸਟ ਕੀਤੀ ਗਈ ਵੀਡੀਓ ਜਾਰੀ ਕੀਤੀ ਅਤੇ ਕਿਹਾ " 99% ਇੰਟਰਸੈਪਟ ਰੇਟ ਇਸ ਤਰ੍ਹਾਂ ਦਿਖਾਈ ਦਿੰਦਾ ਹੈ," ਇਜ਼ਰਾਈਲ ਫੌਜ ਨੇ ਕਿਹਾ ਇਰਾਨ ਵਲੋਂ ਇਜ਼ਰਾਈਲ 'ਤੇ ਲਗਭਗ 170 ਡਰੋਨ, 30 ਕਰੂਜ਼ ਮਿਜ਼ਾਈਲਾਂ ਅਤੇ 120 ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਗਈਆਂ। ਇਜ਼ਰਾਈਲ ਕੋਲ ਮਹੱਤਵਪੂਰਨ ਆਇਰਨ ਡੋਮ ਏਅਰ ਡਿਫੈਂਸ ਸਿਸਟਮ ਹੈ ਜੋ 2011 ਵਿੱਚ ਪਹਿਲੀ ਵਾਰ ਕਾਰਜਸ਼ੀਲ ਹੋਣ ਤੋਂ ਬਾਅਦ ਰਾਕਟਾਂ ਨੂੰ ਰੋਕ ਰਿਹਾ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਵਿੱਚ, ਗਾਜ਼ਾ ਅਤੇ ਲੇਬਨਾਨ ਤੋਂ ਵਾਰ-ਵਾਰ ਦਾਗੇ ਜਾਣ ਵਾਲੇ ਰਾਕੇਟ ਤੋਂ ਇਜ਼ਰਾਈਲੀ ਸ਼ਹਿਰਾਂ ਦੀ ਰੱਖਿਆ ਲਈ ਆਇਰਨ ਡੋਮ ਉੱਤੇ ਬਹੁਤ ਜ਼ਿਆਦਾ ਭਰੋਸਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਈਰਾਨ ਤੋਂ ਪਾਕਿਸਤਾਨ ਜਾਣ ਵਾਲੀ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਸੇਵਾ ਠੱਪ
ਇਹ ਇਜ਼ਰਾਈਲ ਦੇ ਬਹੁ-ਪੱਧਰੀ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦਾ ਇੱਕ ਹਿੱਸਾ ਹੈ ਅਤੇ ਇਸਨੂੰ 70 ਕਿਲੋਮੀਟਰ ਤੱਕ ਦੀ ਰੇਂਜ 'ਤੇ ਘੱਟ ਦੂਰੀ ਦੇ ਰਾਕੇਟ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ। ਇਜ਼ਰਾਈਲ ਕੋਲ ਹੋਰ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਵੀ ਹਨ ਜਿਵੇਂ ਕਿ ਬੈਲਿਸਟਿਕ ਮਿਜ਼ਾਈਲਾਂ ਦਾ ਮੁਕਾਬਲਾ ਕਰਨ ਲਈ ਏਰੋ ਅਤੇ ਮੱਧਮ ਦੂਰੀ ਦੇ ਰਾਕੇਟ ਜਾਂ ਮਿਜ਼ਾਈਲ ਹਮਲਿਆਂ ਲਈ ਡੇਵਿਡ ਸਲਿੰਗ ਵਰਗੀਆਂ ਹੋਰ ਮਿਸਾਈਲਾਂ ਰੱਖਿਆ ਪ੍ਰਣਾਲੀਆਂ ਵੀ ਹਨ।
ਇਹ ਵੀ ਪੜ੍ਹੋ : ਆਸਟ੍ਰੇਲੀਆ : ਚਾਕੂ ਦੇ ਹਮਲੇ 'ਚ ਮਰਨ ਵਾਲੀ ਮਾਂ ਨੇ ਬਚਾਈ ਆਪਣੇ 9 ਮਹੀਨੇ ਦੇ ਬੱਚੇ ਦੀ ਜਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਦੇ ਗੁਰਦੁਆਰਾ ਸਾਹਿਬ 'ਚ ਕਰਵਾਏ ਗਏ ਦਸਤਾਰ ਤੇ ਦੁਮਾਲਾ ਮੁਕਾਬਲੇ, ਬੱਚਿਆਂ 'ਚ ਦਿਸਿਆ ਉਤਸ਼ਾਹ
NEXT STORY