ਇੰਟਰਨੈਸ਼ਨਲ ਡੈਸਕ : ਈਰਾਨ ਦੇ ਸਰਹੱਦੀ ਸ਼ਹਿਰ ਤਫਤਾਨ ਤੋਂ ਪਾਕਿਸਤਾਨ ਜਾਣ ਵਾਲੀ ਰਸਾਇਣਕ ਮਾਲ ਗੱਡੀ ਬਲੋਚਿਸਤਾਨ ਸੂਬੇ 'ਚ ਪਟੜੀ ਤੋਂ ਉਤਰ ਗਈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਰੇਲ ਆਵਾਜਾਈ ਠੱਪ ਹੋ ਗਈ। ਇਹ ਹਾਦਸਾ ਬਲੋਚਿਸਤਾਨ ਦੇ ਤੋਜਗੀ ਸਟੇਸ਼ਨ ਨੇੜੇ ਸ਼ਨੀਵਾਰ ਨੂੰ ਵਾਪਰਿਆ। ਪਾਕਿਸਤਾਨ ਰੇਲਵੇ ਦੇ ਬੁਲਾਰੇ ਆਮਿਰ ਬਲੋਚ ਨੇ ਪੱਤਰਕਾਰਾਂ ਨੂੰ ਕਿਹਾ, "ਟਰੇਨ ਤਫਤਾਨ ਤੋਂ ਲਗਭਗ 70 ਕਿਲੋਮੀਟਰ ਦੂਰ ਪਟੜੀ ਤੋਂ ਉਤਰ ਗਈ ਅਤੇ ਅਸੀਂ ਅੱਤਵਾਦੀ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਹਾਂ।"
ਇਹ ਰੇਲਗੱਡੀ ਫਾਸਫੋਰਸ ਅਤੇ ਹੋਰ ਰਸਾਇਣ ਲੈ ਕੇ ਈਰਾਨ ਤੋਂ ਪਾਕਿਸਤਾਨ ਜਾ ਰਹੀ ਸੀ, ਹਾਦਸੇ ਕਾਰਨ ਟਰੇਨ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਘਟਨਾ ਤੋਂ ਪਹਿਲਾਂ ਅੱਤਵਾਦੀਆਂ ਨੇ ਸ਼ੁੱਕਰਵਾਰ ਰਾਤ ਨੂੰ ਸੂਬੇ ਦੇ ਨੌਸ਼ਕੀ ਹਾਈਵੇ 'ਤੇ ਇਕ ਯਾਤਰੀ ਬੱਸ 'ਚੋਂ ਪੰਜਾਬ ਸੂਬੇ ਦੇ 9 ਮਜ਼ਦੂਰਾਂ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ। ਅੱਤਵਾਦੀਆਂ ਨੇ ਮਜ਼ਦੂਰਾਂ ਨੂੰ ਚੁੱਕ ਕੇ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਰਾਸ਼ਟਰੀ ਪਛਾਣ ਪੱਤਰਾਂ ਤੋਂ ਪਛਾਣ ਲਿਆ ਸੀ। ਅੱਤਵਾਦੀਆਂ ਨੇ ਨਿੱਜੀ ਵਾਹਨ 'ਚ ਸਵਾਰ ਦੋ ਹੋਰ ਲੋਕਾਂ ਨੂੰ ਵੀ ਗੋਲੀ ਮਾਰ ਦਿੱਤੀ।
ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ 'ਚ 7 ਦੀ ਮੌਤ, ਪੀੜਤ ਪਰਿਵਾਰਾਂ ਲਈ ਮਦਦ ਰਾਸ਼ੀ ਦਾ ਐਲਾਨ
NEXT STORY