ਰਿਆਦ — ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਹਿਊਮਨ ਰਾਈਟਸ ਵਾਚ ਨੇ ਸਾਊਦੀ ਅਰਬ ਤੋਂ ਉਸ ਦੀ ਨਿਆਂ ਪ੍ਰਣਾਲੀ 'ਚ ਸੁਧਾਰ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਦੇਸ਼ 'ਚ ਬੀਤੇ 4 ਮਹੀਨਿਆਂ 'ਚ 48 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਜ਼ਾ ਪਾਉਣ ਵਾਲੇ ਲੋਕਾਂ 'ਚੋਂ ਲਗਭਗ ਅੱਧੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਅਹਿੰਸਕ, ਨਸ਼ੀਲੇ ਪਦਾਰਥਾਂ ਸਬੰਧੀ ਦੋਸ਼ 'ਚ ਮੌਤ ਦੀ ਸਜ਼ਾ ਦਿੱਤੀ ਗਈ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸਮੂਹ ਨੇ ਬੀਤੀ ਰਾਤ ਪ੍ਰਕਾਸ਼ਿਤ ਇਕ ਰਿਪੋਰਟ 'ਚ ਕਿਹਾ, 'ਸਾਲ 2018 ਦੀ ਸ਼ੁਰੂਆਤ ਤੋਂ ਸਾਊਦੀ ਅਰਬ 'ਚ 48 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।'
ਇਸ ਮੁਤਾਬਕ, 'ਸਾਊਦੀ ਅਰਬ ਦੀ ਨਿਆਂ ਪ੍ਰਣਾਲੀ ਦੇ ਤਹਿਤ ਜ਼ਿਆਦਾਤਰ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਲਈ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਦਿੱਤੀ ਗਈ।' ਰੂੜਵਾਦੀ ਦੇਸ਼ 'ਚ ਮੌਤ ਦੀ ਸਜ਼ਾ ਦੇ ਮਾਮਲਿਆਂ ਦੀ ਦਰ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਸਾਊਦੀ ਅਰਬ 'ਚ ਅੱਤਵਾਦ, ਬਲਾਤਕਾਰ, ਹਥਿਆਰਬੰਦ ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ।
ਮਨੁੱਖੀ ਅਧਿਕਾਰ ਮਾਹਰ ਨਿਯਮਤ ਰੂਪ ਤੋਂ ਸਾਊਦੀ ਅਰਬ 'ਚ ਨਿਰਪੱਖ ਸੁਣਵਾਈ ਨੂੰ ਲੈ ਕੇ ਚਿੰਤਾ ਜਤਾਉਂਦੇ ਰਹੇ ਹਨ। ਸਾਊਦੀ ਅਰਬ 'ਚ ਸਖਤ ਇਸਲਾਮੀ ਕਾਨੂੰਨ ਦਾ ਸ਼ਾਸਨ ਹੈ। ਐੱਚ. ਆਰ. ਡਬਲਯੂ. ਦੇ ਪੱਛਮੀ ਏਸ਼ੀਆ ਮਾਮਲਿਆਂ ਦੀ ਡਾਇਰੈਕਟਰ ਸਾਰਾਹ ਵਹਿਸਟਨ ਨੇ ਕਿਹਾ, 'ਸਾਊਦੀ ਅਰਬ 'ਚ ਇੰਨੀ ਜ਼ਿਆਦਾ ਗਿਣਤੀ 'ਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਦੁਖ ਵਾਲੀ ਗੱਲ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਤਾਂ ਹਿੰਸਕ ਦੋਸ਼ਾਂ 'ਚ ਸ਼ਾਮਲ ਵੀ ਨਹੀਂ ਸਨ। ਪਿਛਲੇ ਸਾਲ ਸਾਊਦੀ ਅਰਬ 'ਚ 150 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਸਜ਼ਾ ਦੇ ਤਹਿਤ ਦੋਸ਼ੀਆਂ ਦਾ ਸਿਰ ਤਲਵਾਰ ਨਾਲ ਵੱਢ ਦਿੱਤਾ ਜਾਂਦਾ ਹੈ।
ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਅਮਰੀਕੀ ਤਕਨਾਲੋਜੀ ਕੰਪਨੀਆਂ ਨੂੰ
NEXT STORY