ਵਾਸ਼ਿੰਗਟਨ - ਮਰਸੀਡੀਜ਼ ਬੈਂਜ, ਫੋਰਡ, ਵੋਲਵੋ ਅਤੇ ਟੈਸਲਾ ਨੇ ਚੀਨੀ ਸਮਾਨਾਂ 'ਤੇ ਲਾਏ ਗਏ ਸ਼ੁਲਕ (ਟੈਰਿਫ) ਅਤੇ ਮੁਨਾਫੇ ਵਿਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਮਰੀਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਵਾਹਨ ਨਿਰਮਾਤਾ ਕੰਪਨੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਅਤੇ ਵਪਾਰ ਵਿਭਾਗ ਦੇ ਨੁਮਾਇੰਦੇ ਰਾਬਰਟ ਲਾਇਟਹਾਇਜ਼ਰ ਵਿਰੁੱਧ 'ਅੰਤਰਰਾਸ਼ਟਰੀ ਵਪਾਰ ਕੋਰਟ' ਵਿਚ ਚੀਨੀ ਸਮਾਨਾਂ 'ਤੇ ਲਾਏ ਗਏ ਸ਼ੁਲਕਾਂ ਨੂੰ ਲੈ ਕੇ ਅਲੱਗ-ਅਲੱਗ ਮੁਕੱਦਮੇ ਦਾਇਰ ਕੀਤੇ।
ਟੈਸਲਾ ਨੇ ਇਸ ਨੂੰ ਮਨਮਾਨੀ, ਪਾਗਲ ਅਤੇ ਵਿਵੇਕ ਦਾ ਗਲਤ ਇਸਤੇਮਾਲ ਦੱਸਿਆ ਹੈ। ਟੈਸਲਾ ਦੀ ਲੰਬੇ ਸਮੇਂ ਤੋਂ ਸ਼ਿਕਾਇਤ ਹੈ ਕਿ ਇਹ ਸ਼ੁਲਕ ਕੰਪਨੀ ਦੇ ਹੇਠਲੇ ਪੱਧਰ 'ਤੇ ਵਪਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਸ ਨੂੰ ਆਪਣੇ ਕੁਝ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਘੱਟ ਕਰਨ ਤੋਂ ਰੋਕ ਰਹੇ ਹਨ। ਟੈਸਲਾ ਨੂੰ ਚੀਨੀ ਨਿਰਮਤ ਕੰਪਿਊਟਰ ਅਤੇ ਡਿਸਪਲੇ ਸਕ੍ਰੀਨ ਆਯਾਤ ਕਰਨ ਤੋਂ 25 ਫੀਸਦੀ ਛੋਟ ਤੋਂ ਵਾਂਝਾ ਕਰ ਦਿੱਤਾ ਗਿਆ ਹੈ।
ਗਿਲਗਿਤ-ਬਾਲਤਿਸਤਾਨ : ਇਮਰਾਨ ਤੇ ਪਾਕਿ ਫ਼ੌਜ 'ਤੇ ਵਰ੍ਹੀ ਮਰੀਅਮ ਨਵਾਜ਼
NEXT STORY