ਕਾਹਿਰਾ-ਮਿਸਰ ਦੇ ਰਾਸ਼ਟਰਪਤੀ ਅਬਦੇਲ ਫੱਤਹ ਅਲ ਸੀ.ਸੀ. ਨੇ ਗਾਜ਼ਾ ਪੱਟੀ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣਾ ਦਾ ਐਲਾਨ ਕੀਤਾ ਹੈ। ਅਲ ਸੀ.ਸੀ. ਦੇ ਦਫਤਰ ਨੇ ਮੰਗਲਵਾਰ ਨੂੰ ਇਕ ਫੇਸਬੁੱਕ ਪੋਸਟ 'ਚ ਕਿਹਾ ਕਿ ਮਿਸਰ ਦੀਆਂ ਕੰਪਨੀਆਂ ਮੁੜ ਨਿਰਮਾਣ ਕਾਰਜਾਂ 'ਚ ਯੋਗਦਾਨ ਦੇਣਗੀਆਂ। ਜੰਗ ਬੰਦੀ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਹੇ ਮਿਸਰ ਦੇ ਰਾਫਾ ਸਰਹੱਦ ਬਿੰਦੇ ਦੇ ਰਸਤੇ ਗਾਜ਼ਾ 'ਚ ਮਨੁੱਖੀ ਸਹਾਇਤਾ ਅਤੇ ਮੈਡੀਕਲ ਸਮੱਗਰੀ ਨਾਲ ਦੋ ਦਰਜਨ ਟਰੱਕ ਭੇਜੇ ਹਨ। ਹਿੰਸਾ ਲਈ ਇਸ ਦੌਰ ਤੋਂ ਬਾਅਦ ਮਿਸਰ ਦੇ ਹਸਪਤਾਲਾਂ 'ਚ ਇਲਾਜ ਲਈ ਜ਼ਖਮੀ ਵੀ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ-ਚੀਨ ਨੇ ਅਫਗਾਨ ਸ਼ਾਂਤੀ ਗੱਲਬਾਤ ਆਯੋਜਿਤ ਕਰਨ ਦੀ ਕੀਤੀ ਪੇਸ਼ਕਸ਼
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਰਮਨੀ ਦੇ ਵਿਦੇਸ਼ ਮੰਤਰੀ ਹਾਈਕੋ ਮਾਸ ਨੇ ਮੰਗਲਵਾਰ ਨੂੰ ਦੱਸਿਆ ਕਿ ਮੈਂ ਆਪਣੇ ਇਜ਼ਰਾਈਲੀ ਦੋਸਤਾਂ ਅਤੇ ਜਾਰਡਨ, ਮਿਸਰ ਅਤੇ ਕਤਰ ਦੇ ਹਮਰੁਤਬਿਆਂ ਨਾਲ ਗੱਲਬਾਤ ਕਰ ਰਿਹਾ ਹਾਂ ਕਿਉਂਕਿ ਸਾਨੂੰ ਦੋਵਾਂ ਪੱਖਾਂ ਦੀ ਲੋੜ ਹੈ। ਅਸੀਂ ਆਪਣੇ ਇਜ਼ਰਾਈਲੀ ਦੋਸਤਾਂ ਤੇ ਹਮਾਸ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨਾਲ ਗੱਬਲਾਤ ਕਰ ਰਹੇ ਹਾਂ, ਖਾਸ ਕਰ ਕੇ ਕਾਹਿਰਾ 'ਚ ਆਪਣੇ ਸਹਿਕਰਮੀਆਂ ਨਾਲ ਜੁੜੇ ਹੋਏ ਹਾਂ।
ਇਹ ਵੀ ਪੜ੍ਹੋ-ਨਿਊਨੀਸ਼ੀਆ ਦੇ ਸਮੁੰਦਰੀ ਤੱਟ ਨੇੜੇ 50 ਤੋਂ ਵਧੇਰੇ ਪ੍ਰਵਾਸੀ ਡੁੱਬੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਇਜ਼ਰਾਈਲ ਤੇ ਹਮਾਸ ਨਾਲ ਸੰਪਰਕ 'ਚ ਹੈ ਜਰਮਨੀ : ਮਾਸ
NEXT STORY