ਲਾਹੌਰ-ਪਾਕਿਸਤਾਨ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਇਰਮਾਨ ਖਾਨ ਵਿਰੁੱਧ ਦਾਇਰ ਮਾਨਹਾਨੀ ਮਾਮਲੇ ’ਚ ਕਰੋਟ ਨੂੰ ਰੋਜ਼ਾਨਾ ਸੁਣਵਾਈ ਦੀ ਅਪੀਲ ਕੀਤੀ ਹੈ। ਸ਼ਾਹਬਾਜ਼ ਸ਼ਰੀਫ ਨੇ 2017 ’ਚ ਇਹ ਮੁਕਦਮਾ ਦਾਇਰ ਕੀਤਾ ਸੀ। ਐਤਵਾਰ ਨੂੰ ਸ਼ਾਹਬਾਜ਼ ਨੇ ਇਕ ਟਵੀਟ ਕੀਤਾ।
ਸ਼ਾਹਬਾਜ਼ ਨੇ ਕਿਹਾ ਕਿ ਮੈਂ ਇਮਰਾਨ ਵਿਰੁੱਧ 10 ਅਰਬ ਰੁਪਏ ਦੀ ਮਾਨਮਾਨੀ ਦਾ ਦਾਅਵਾ ਕੀਤਾ ਹੈ। ਜਨਤਕ ਤੌਰ ’ਤੇ ਮੇਰੇ ਅਕਸ ਨੂੰ ਖਰਾਬ ਕਰਨ ਲਈ ਇਮਰਾਨ ਸਰਕਾਰ ਝੂਠ ਬੋਲਦੇ ਰਹੇ। ਹੁਣ ਤੱਕ ਦੀ ਸੁਣਵਾਈ ’ਚ ਇਮਰਾਨ ਵੱਲੋਂ 33 ਵਾਰ ਟਾਲਿਆ ਗਿਆ ਪ੍ਰਸਤਾਵ ਦਿੱਤਾ ਗਿਆ ਹੈ। ਇਮਰਾਨ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਰਟ ’ਚ ਆਪਣਾ ਲਿਖਤੀ ਜਵਾਬ ਦਾਖਲ ਨਹੀਂ ਕਰ ਸਕੇ ਹਨ।
ਜਿਊ ਨਿਊਜ਼ ਮੁਤਾਬਕ ਇਮਰਾਨ ਨੇ ਦੋਸ਼ ਲਗਾਇਆ ਸੀ ਕਿ ਪਨਾਮਾ ਪੇਪਰਸ ਮਾਮਲੇ ’ਚ ਚੁੱਪ ਰਹਿਣ ਲਈ ਸ਼ਾਹਬਾਜ਼ ਨੇ ਉਨ੍ਹਾਂ ਨੂੰ 10 ਅਰਬ ਰੁਪਏ ਦੀ ਰਾਸ਼ੀ ਰਿਸ਼ਵਤ ਦੇ ਤੌਰ ’ਤੇ ਦੇਣ ਦੀ ਪੇਸ਼ਕਸ਼ ਕੀਤੀ ਸੀ। ਅਪ੍ਰੈਲ 2017 ’ਚ ਸ਼ੌਕਤ ਖਾਨਮ ਹਸਪਤਾਲ ਦੇ ਪ੍ਰੋਗਰਾਮ ਦੌਰਾਨ ਇਮਰਾਨ ਨੇ ਇਹ ਗੱਲ ਕੀਤੀ ਅਤੇ ਇਸ ਤੋਂ ਬਾਅਦ ਵਾਰ-ਵਾਰ ਜਨਤਕ ਤੌਰ ’ਤੇ ਇਸ ਨੂੰ ਦੁਹਰਾਉਂਦੇ ਰਹੇ।
ਹਾਲਾਂਕਿ ਇਮਰਾਨ ਨੇ ਕਦੇ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜੋ ਇਹ ਪੇਸ਼ਕਸ਼ ਲੈ ਕੇ ਉਨ੍ਹਾਂ ਕੋਲ ਆਇਆ ਸੀ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਦਾ ਕਰੀਬੀ ਸੀ। ਸ਼ਾਹਬਾਜ਼ 2013 ਤੋਂ 2018 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਇਸ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਘਿਰਦੇ ਹੋਏ ਨਜ਼ਰ ਆ ਰਹੇ ਹਨ। ਪਾਕਿਸਤਾਨ ’ਚ ਆਰਥਿਕ ਮਾਮਲਿਆਂ ਦੀ ਰੈਗੂਲੇਟਰੀ ਸੰਸਥਾ ‘ਦਿ ਸਕਿਓਰਟੀਜ਼ ਐਂਡ ਐਕਸਚੇਂਜ ਕਮਿਸ਼ਨ’ ਨੇ ਸੀ.ਪੀ.ਈ.ਸੀ. ਦੇ ਚੇਅਰਮੈਨ ਰਿਟਾਇਰਡ ਲੈਫਟੀਨੈਂਟ ਜਨਰਲ ਅਸੀਮ ਬਾਜਵਾ ਦੇ ਪੁੱਤਰਾਂ ਦੀਆਂ ਪੰਜ ਕੰਪਨੀਆਂ ਦੀ ਜਾਣਕਾਰੀ ਆਪਣੀ ਵੈੱਬਸਾਈਟ ਤੋਂ ਹਟਾ ਦਿੱਤੀ ਹੈ। ਇਸ ਕਦਮ ਦੀ ਆਲੋਚਨਾ ਹੋ ਰਹੀ ਹੈ।
UAE 'ਚ ਕੰਮ ਦੌਰਾਨ ਮਾਰੇ ਗਏ ਏਸ਼ੀਅਨ ਦੇ ਪਰਿਵਾਰ ਨੂੰ ਮਿਲੇਗਾ 4 ਲੱਖ ਦਿਰਹਮ ਦਾ ਮੁਆਵਜ਼ਾ
NEXT STORY