ਕੋਲੰਬੋ (ਭਾਸ਼ਾ)— ਸ਼ੀਲੰਕਾ ਵਿਚ ਕੋਲੰਬੋ ਦੀ ਕੈਥੋਲਿਕ ਚਰਚ ਦੇ ਪ੍ਰਮੁੱਖ ਕਾਰਡੀਨਲ ਮੈਲਕਾਮ ਰਣਜੀਤ ਨੇ 21 ਅਪ੍ਰੈਲ ਨੂੰ ਈਸਟਰ ਮੌਕੇ ਹੋਏ ਧਮਾਕਿਆਂ ਦੀ ਮੌਜੂਦਾ ਜਾਂਚ ਨੂੰ ਲੈ ਕੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਦੀ ਛਾਣਬੀਣ ਦੀ ਤਰ੍ਹਾਂ ਇਸ ਵਿਚ ਵੀ ਅਖੀਰ ਵਿਚ ਕੋਈ ਨਤੀਜਾ ਨਹੀਂ ਨਿਕਲੇਗਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਸੱਤਾਧਾਰੀ ਗਠਜੋੜ ਦੇ ਦੋ ਧੜੇ ਪਹਿਲਾਂ ਤੋਂ ਖੁਫੀਆ ਸੂਚਨਾਵਾਂ ਰਹਿਣ ਦੇ ਬਾਵਜੂਦ ਜਾਨਲੇਵਾ ਹਮਲੇ ਰੋਕਣ ਵਿਚ ਅਸਫਲਤਾ ਲਈ ਜ਼ਿੰਮੇਵਾਰੀ ਲੈਣ ਤੋਂ ਬਚ ਰਹੇ ਹਨ।

ਏਕਮੀਮਾਨਾ ਜ਼ਿਲੇ ਵਿਚ ਐਤਵਾਰ ਨੂੰ ਇਕ ਧਾਰਮਿਕ ਸਭਾ ਨੂੰ ਸੰਬੋਧਿਤ ਕਰਦਿਆਂ ਕਾਰਡੀਨਲ ਨੇ ਕਿਹਾ ਕਿ ਜਾਂਚ ਦੀ ਤਰੱਕੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੱਕ ਹੈ। ਉਨ੍ਹਾਂ ਨੇ ਕਿਹਾ,''ਅਸੀਂ ਜਾਂਚ ਤੋਂ ਸੰਤੁਸ਼ਟ ਨਹੀਂ ਹੋ ਸਕਦੇ। ਪਹਿਲਾਂ ਦੀਆਂ ਕਈ ਘਟਨਾਵਾਂ ਦੀ ਜਾਂਚ ਵਾਂਗ ਇਸ ਵਿਚ ਵੀ ਕੁਝ ਨਹੀਂ ਨਿਕਲਣ ਵਾਲਾ।'' ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਹਮਲੇ ਦੀ ਛਾਣਬੀਣ ਲਈ ਇਕ ਉੱਚ ਪਧਰੀ ਕਮੇਟੀ ਬਣਾਈ ਹੈ।
ਸ਼੍ਰੀਲੰਕਾ 'ਚ ਮੁਸਲਿਮਾਂ ਦੇ ਅਧਿਕਾਰਾਂ ਦਾ ਹੋ ਰਿਹੈ ਘਾਣ : ਵਿਗਨੇਸ਼ਰਨ
NEXT STORY