ਇੰਟਰਨੈਸ਼ਨਲ ਡੈਸਕ- ਚੈੱਕ ਰਿਪਬਲਿਕ ਦੇ ਪਰਾਗ ਸ਼ਹਿਰ ਦੀ ਇਕ ਯੂਨੀਵਰਸਿਟੀ 'ਚ ਇਕ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਗੋਲੀਬਾਰੀ 'ਚ 14 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ 25 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਪੁਲਸ ਨੇ ਦੇਸ਼ ਦੀ ਰਾਜਧਾਨੀ 'ਚ ਹੋਈ ਗੋਲਾਬਾਰੀ ਦੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੋਣ ਤੋਂ ਬਾਅਦ ਖ਼ੁਦ ਦੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ 'ਐਕਸ' 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੂਰੇ ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸਕੂਲਾਂ ਦੀ ਵੱਡੀ ਨਾਲਾਇਕੀ, ਬੋਰਡ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਨੇ 5ਵੀਂ ਅਤੇ 8ਵੀਂ ਦੇ ਵਿਦਿਆਰਥੀ
ਜ਼ਿਕਰਯੋਗ ਹੈ ਕਿ ਚੈੱਕ ਰਿਪਬਲਿਕ 'ਚ ਗੋਲੀਬਾਰੀ ਵਰਗੀਆਂ ਵਾਰਦਾਤਾਂ ਬਹੁਤ ਘੱਟ ਵਾਪਰਦੀਆਂ ਹਨ। ਇਸ ਤੋਂ ਪਹਿਲਾਂ ਦਸੰਬਰ 2019 'ਚ ਵੀ ਇਕ ਵਿਅਕਤੀ ਨੇ ਹਸਪਤਾਲ ਦੇ ਵੇਟਿੰਗ ਏਰੀਏ 'ਚ ਗੋਲੀਆਂ ਚਲਾ ਕੇ 6 ਲੋਕਾਂ ਦੀ ਜਾਨ ਲੈ ਲਈ ਸੀ ਤੇ ਫਿਰ ਖੁਦ ਨੂੰ ਗੋਲੀ ਮਾਰ ਲ਼ਈ ਸੀ। ਇਸੇ ਤਰ੍ਹਾਂ ਸਾਲ 2015 'ਚ ਵੀ ਇਕ ਵਿਅਕਤੀ ਨੇ ਰੈਸਟਰਾਂਟ 'ਚ ਬੈਠੇ 8 ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ ਤੇ ਫਿਰ ਖ਼ੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਅਦਾਲਤ ਨੇ PTI ਦੇ 50 ਨੇਤਾਵਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਕੀਤੇ ਜਾਰੀ
NEXT STORY