ਨਿਊਯਾਰਕ (ਰਾਜ ਗੋਗਨਾ)- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿੱਚ ਨਿਊਯਾਰਕ ਵਿੱਚ ਇੱਕ ਯਹੂਦੀ ਧਾਰਮਿਕ ਸਥਾਨ ਦੇ ਬਾਹਰ ਦੋ ਗੋਲੀਆਂ ਚਲਾਈਆਂ ਗਈਆਂ। ਸ਼ੂਟਰ ਨੇ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਵੀ ਲਾਏ, ਜਿਸ ਨੂੰ ਬਾਅਦ ਵਿੱਚ ਨਿਊਯਾਰਕ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ- ਡੱਬ 'ਚ 2-2 ਪਿਸਤੌਲ ਟੰਗ ਕੇ ਘੁੰਮਣ ਵਾਲਾ ਨੌਜਵਾਨ ਪੁਲਸ ਨੇ ਕੀਤਾ ਕਾਬੂ, ਵੇਚਣ ਲਈ ਆਇਆ ਸੀ ਜਲੰਧਰ
ਪੁਲਸ ਅਧਿਕਾਰੀਆਂ ਮੁਤਾਬਕ ਦੁਪਹਿਰ ਢਾਈ ਵਜੇ ਦੇ ਕਰੀਬ ਗੋਲੀਬਾਰੀ ਕੀਤੀ ਗਈ। ਇਸ ਲਈ ਜ਼ਿੰਮੇਵਾਰ 28 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸ ਨੇ ਫਲਸਤੀਨ ਦੀ ਆਜ਼ਾਦੀ ਲਈ ਜ਼ੋਰਦਾਰ ਨਾਅਰੇ ਲਾਏ। ਪੁਲਿਸ ਨੇ ਉਸਦੀ ਪਛਾਣ ਜਾਰੀ ਨਹੀਂ ਕੀਤੀ, ਪਰ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਉਹ ਇੱਕ ਸਥਾਨਕ ਨਾਗਰਿਕ ਹੈ।
ਇਹ ਵੀ ਪੜ੍ਹੋ- ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ
ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਉੱਥੇ ਹੀ ਖੜ੍ਹਾ ਰਿਹਾ ਅਤੇ ਜਿਵੇਂ ਹੀ ਪੁਲਸ ਪਹੁੰਚੀ, ਉਸਨੇ ਆਪਣੀ ਗੰਨ ਸੁੱਟ ਦਿੱਤੀ ਅਤੇ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਇਹ ਘਟਨਾ ਨਫ਼ਰਤੀ ਅਪਰਾਧ ਦੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਗੋਲੀਬਾਰੀ ਦੇ ਸਮੇਂ ਧਾਰਮਿਕ ਸਥਾਨ ਦੇ ਅੰਦਰ ਕੁਝ ਬੱਚੇ ਵੀ ਮੌਜੂਦ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਭੇਜ ਦਿੱਤਾ ਗਿਆ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਨਿਊਯਾਰਕ ਦੀ ਪੁਲਸ ਨੂੰ ਵੀ ਚੌਕਸ ਰਹਿਣ ਦੇ ਉੱਚ ਅਧਿਕਾਰੀਆਂ ਨੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੀ 40 ਸਾਲ ਪਹਿਲਾਂ ਹੋਈ ਹੱਤਿਆ ਤੋਂ ਉੱਠਿਆ ਪਰਦਾ
NEXT STORY