ਨੈਸ਼ਨਲ ਡੈਸਕ- ਯੂ.ਪੀ. ਦੇ ਮਹੋਬਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 6 ਮਹੀਨੇ ਦੇ ਬੱਚੇ ਨਾਲ ਦਰਦਨਾਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਝੂਲੇ 'ਚ ਪਾਏ ਹੋਏ 6 ਮਹੀਨੇ ਦੇ ਬੱਚੇ 'ਤੇ ਨੇੜੇ ਹੀ ਬੰਨ੍ਹੀ ਮੱਝ ਨੇ ਗੋਹਾ ਕਰ ਦਿੱਤਾ ਤੇ ਸਾਹ ਰੁਕਣ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਸਿਮ ਸਣੇ ਬਰਾਮਦ ਹੋਏ 3 ਮੋਬਾਇਲ ਫ਼ੋਨ, ਮਾਮਲਾ ਦਰਜ
6 ਮਹੀਨੇ ਦੇ ਮਾਸੂਮ ਦੀ ਇਸ ਦਰਦਨਾਕ ਮੌਤ ਕਾਰਨ ਬੱਚੇ ਦੇ ਮਾਂ-ਪਿਓ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਕ ਜਿੱਥੇ ਬੱਚੇ ਨੂੰ ਝੂਲੇ 'ਚ ਪਾਇਆ ਹੋਇਆ ਸੀ, ਨੇੜੇ ਹੀ ਇਕ ਮੱਝ ਬੰਨ੍ਹੀ ਹੋਈ ਸੀ। ਬੱਚੇ ਦੀ ਮਾਂ ਉਸ ਨੂੰ ਝੂਲੇ 'ਚ ਪਾ ਕੇ ਖੇਤਾਂ 'ਚ ਕੰਮ ਕਰਨ ਚਲੇ ਗਈ। ਉਸ ਨੂੰ ਬੱਚੇ ਨੂੰ ਮੱਝ ਤੋਂ ਦੂਰ ਕਰਨ ਦਾ ਚੇਤਾ ਨਹੀਂ ਰਿਹਾ ਤੇ ਇਸ ਦੌਰਾਨ ਮੱਝ ਨੇ ਬੱਚੇ ਦੇ ਮੂੰਹ 'ਤੇ ਗੋਹਾ ਕਰ ਦਿੱਤਾ, ਜਿਸ ਕਾਰਨ ਮਾਸੂਮ ਸਾਹ ਨਾ ਲੈ ਸਕਿਆ ਤੇ ਉਸ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਮੈਰਿਜ ਪੈਲਸ 'ਚ ਕੰਮ ਕਰ ਰਹੇ 3 ਵਿਅਕਤੀਆਂ ਨੂੰ ਲੱਗਿਆ ਕਰੰਟ, ਹਾਲਤ ਗੰਭੀਰ
ਜਦੋਂ ਪਰਿਵਾਰ ਵਾਲਿਆਂ ਨੇ ਬੱਚੇ ਵੱਲ ਧਿਆਨ ਦਿੱਤਾ ਤਾਂ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਖ਼ਬਰ ਕਾਰਨ ਪੂਰੇ ਇਲਾਕੇ 'ਚ ਦੁੱਖ ਪਸਰਿਆ ਹੋਇਆ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY