ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਪੁਲਸ ਨੇ ਛਾਪੇਮਾਰੀ ਦੌਰਾਨ ਇਕ ਘਰ 'ਚੋਂ ਨਸ਼ੀਲੇ ਪਦਾਰਥਾਂ ਸਮੇਤ ਬਿਊਟੀ ਪ੍ਰੋਡਕਟ ਆਦਿ ਜ਼ਬਤ ਕੀਤੇ। ਸਥਾਨਕ ਪੁਲਸ ਮੁਤਾਬਕ ਇਕ ਵਿਅਕਤੀ ਤੇ ਬਜ਼ੁਰਗ ਔਰਤ ਦੁਕਾਨਾਂ 'ਚੋਂ ਚੋਰੀ ਕਰਕੇ ਇਹ ਸਮਾਨ ਵੇਚਦੇ ਸਨ। ਪੁਲਸ ਨੇ 33 ਸਾਲਾ ਵਿਅਕਤੀ ਅਤੇ 74 ਸਾਲਾ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਚੋਰੀ ਦੇ ਫੜੇ ਗਏ ਸਮਾਨ ਦੀ ਕੀਮਤ ਬਾਜ਼ਾਰ 'ਚ ਲਗਭਗ 25,000 ਡਾਲਰ ਹੋਵੇਗੀ। ਭਾਰਤੀ ਕਰੰਸੀ ਮੁਤਾਬਕ ਇਸ ਦਾ ਮੁੱਲ ਲਗਭਗ 12 ਲੱਖ ਰੁਪਏ ਬਣਦਾ ਹੈ।

ਪੁਲਸ ਨੇ ਦੱਸਿਆ ਕਿ ਇਹ ਲੋਕ ਚੋਰੀ ਦਾ ਸਮਾਨ ਵੇਚਦੇ ਸਨ। ਉਨ੍ਹਾਂ ਨੇ ਇੱਥੋਂ ਬੇਬੀ ਫਾਰਮੂਲਾ, ਕੋਕੀਨ, ਨਸ਼ੀਲੇ ਪਦਾਰਥ ਅਤੇ ਹੋਰ ਕਈ ਬਿਊਟੀ ਪ੍ਰੋਡਕਟ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਜੈੱਲ ਅਤੇ ਸਕਿਨ ਕਰੀਮ ਨਾਲ ਭਰੇ ਹੋਏ ਟਬ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਕਈ ਕਰੇਟਾਂ 'ਚ ਭਰ ਕੇ ਸਾਰੇ ਪ੍ਰੋਡਕਟ ਬਾਹਰ ਲਿਆਂਦੇ। ਦੋਸ਼ੀ ਨੌਜਵਾਨ 'ਤੇ ਚੋਰੀ ਕਰਨ ਦੇ 18 ਦੋਸ਼ ਅਤੇ ਗੈਰ-ਕਾਨੂੰਨੀ ਢੰਗ ਨਾਲ ਨਸ਼ਾ ਰੱਖਣ ਦੇ 3 ਦੋਸ਼ ਲੱਗੇ ਹਨ। ਉਸ ਨੂੰ ਜ਼ਮਾਨਤ ਦੀ ਮਨਜ਼ੂਰੀ ਨਹੀਂ ਮਿਲੀ। ਹੁਣ ਉਸ ਨੂੰ ਬੈਂਕਸਟਾਊਨ ਲੋਕਲ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਔਰਤ 'ਤੇ ਚੋਰੀ ਦਾ ਸਮਾਨ ਇਕੱਠਾ ਕਰਨ ਦੇ ਦੋ ਦੋਸ਼ ਲੱਗੇ ਹਨ ।
ਜੱਜ ਨੇ ਟਰੱਪ ਵਿਰੁੱਧ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ
NEXT STORY