ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਲਾਸ ਏਂਜਲਸ 'ਚ ਮਿਸ ਵਰਲਡ ਅਮਰੀਕਾ ਦੇ ਹੋਏ ਮੁਕਾਬਲੇ ਦੌਰਾਨ ਮਿਸ ਵਰਲਡ ਅਮਰੀਕਾ ਦਾ ਤਾਜ ਭਾਰਤੀ ਮੂਲ ਦੀ ਸ਼੍ਰੀ ਸੈਣੀ ਦੇ ਸਿਰ ਸਜਿਆ ਅਤੇ ਉਸ ਨੂੰ ਇਹ ਤਾਜ ਡਾਇਨਾ ਹੇਡਨ ਨੇ ਪਹਿਨਾਇਆ। ਇਹ ਮੁਕਾਬਲਾ ਅਮਰੀਕਾ ਦੇ ਲਾਸ ਏਂਜਲਸ ਵਿਚ ਮਿਸ ਵਰਲਡ ਅਮਰੀਕਾ ਦੇ ਮੁੱਖ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ ਸੀ। ਅਮਰੀਕਾ ਦੇ ਵਾਸ਼ਿੰਗਟਨ ਦੀ ਰਹਿਣ ਵਾਲੀ ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ। ਜ਼ਿਕਰਯੋਗ ਹੈ ਕਿ 1996 'ਚ ਜਨਮੀ (25) ਸਾਲਾ ਸੈਣੀ ਦਾ ਪਿਛੋਕੜ ਭਾਰਤ ਦੇ ਸੂਬੇ ਪੰਜਾਬ ਨਾਲ ਸਬੰਧ ਰੱਖਦੀ ਹੈ।
ਇਹ ਵੀ ਪੜ੍ਹੋ : UAE ਦਾ ਪਾਸਪੋਰਟ ਦੁਨੀਆ ’ਚ ਸਭ ਤੋਂ ‘ਸ਼ਕਤੀਸ਼ਾਲੀ’, ਗਲੋਬਲ ਰੈਂਕਿੰਗ ’ਚ ਭਾਰਤ ਨੂੰ ਝਟਕਾ
ਸੈਣੀ ਹੁਣ ਗਲੋਬਲ ਮੰਚ 'ਤੇ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਪ੍ਰਤੀਯੋਗੀ ਹੈ। ਉਸ ਨੇ ਆਪਣੀ ਤਾਜਪੋਸ਼ੀ ਦੇ ਪਲ ਤੋਂ ਬਾਅਦ ਕਿਹਾ, 'ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਘਬਰਾ ਵੀ ਗਈ ਹਾਂ ਅਤੇ ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਮੇਰੀ ਸਫ਼ਲਤਾ ਦਾ ਸਾਰਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ, ਖ਼ਾਸ ਕਰਕੇ ਮੇਰੀ ਮਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੈਂ ਇਸ ਸਨਮਾਨ ਲਈ ਮਿਸ ਵਰਲਡ ਅਮਰੀਕਾ ਦਾ ਧੰਨਵਾਦ ਕਰਨਾ ਚਾਹਾਂਗੀ।' ਮਿਸ ਵਰਲਡ ਅਮਰੀਕਾ ਦੀ ਇਸ ਖ਼ਬਰ ਨੂੰ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਵੀ ਸਾਂਝਾ ਕੀਤਾ ਹੈ, ਜਿਸ ਵਿਚ ਲਿਖਿਆ ਹੈ: "ਸ਼੍ਰੀ ਸੈਣੀ ਜੋ ਇਸ ਵੇਲੇ ਮਿਸ ਵਰਲਡ ਅਮਰੀਕਾ ਵਾਸ਼ਿੰਗਟਨ ਹੈ ਅਤੇ ਐੱਮ.ਡਬਲਯੂ.ਏ. ਨੈਸ਼ਨਲ ਬਿਊਟੀ ਵਿਦ ਏ ਪਰਪਜ਼ ਅੰਬੈਸਡਰ' ਦੇ ਵੱਕਾਰੀ ਅਹੁਦੇ 'ਤੇ ਹੈ, ਇਹ ਉਪਲੱਬਧੀ ਸੈਣੀ ਨੇ ਸਖ਼ਤ ਮਿਹਨਤ ਕਰਕੇ ਪ੍ਰਾਪਤ ਕੀਤੀ ਹੈ।' ਇਸ ਤੋਂ ਪਹਿਲਾਂ ਸੈਣੀ ਵਾਸ਼ਿੰਗਟਨ ਸੂਬੇ ਲਈ ‘ਮਿਸ ਵਰਲਡ‘ਅਤੇ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਫੋਰਡਸ ਸਿਟੀ ਵਿਚ ਆਯੋਜਿਤ ਹੋਏ ਇਕ ਮੁਕਾਬਲੇ ਵਿਚ ਮਿਸ ਇੰਡੀਆ ਵਰਲਡਵਾਈਡ 2018 ਦਾ ਖ਼ਿਤਾਬ ਵੀ ਜਿੱਤ ਚੁੱਕਾ ਹੈ।
ਇਹ ਵੀ ਪੜ੍ਹੋ : ਜਾਣੋ ਕਿਉਂ 7 ਘੰਟੇ ਬੰਦ ਰਹੀਆਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ, ਜਿਸ ਤੋਂ ਦੁਨੀਆ ਰਹੀ ਪਰੇਸ਼ਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਇਵਾਨ ਨੇ ਚੀਨ ਖ਼ਿਲਾਫ਼ ਯੁੱਧ ਦੀ ਤਿਆਰੀ ਦਾ ਕੀਤਾ ਐਲਾਨ, ਆਸਟ੍ਰੇਲੀਆ-ਅਮਰੀਕਾ ਤੋਂ ਮੰਗੀ ਮਦਦ
NEXT STORY