ਵਾਸ਼ਿੰਗਟਨ: ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਦੀਆਂ ਸੇਵਾਵਾਂ ਲਗਭਗ 7 ਘੰਟਿਆਂ ਤੱਕ ਬੰਦ ਰਹਿਣ ਤੋਂ ਬਾਅਦ ਬਹਾਲ ਹੋ ਗਈਆਂ ਹਨ। ਇਸ ਦੌਰਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਤਿੰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉਪਭੋਗਤਾ ਲੰਮੇ ਸਮੇਂ ਤੱਕ ਪ੍ਰੇਸ਼ਾਨ ਰਹੇ, ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ 'ਐਰਰ' ਦੇ ਸੰਦੇਸ਼ ਮਿਲ ਰਹੇ ਸਨ। ਤਾਂ ਆਓ ਜਾਣਦੇ ਹਾਂ ਕਿ ਦੁਨੀਆ ਭਰ ਦੇ ਉਪਭੋਗਤਾਵਾਂ ਲਈ ਵਟਸਐਪ, ਫੇਸਬੁੱਕ ਅਤੇ ਇੰਸਟਾ ਅਚਾਨਕ ਕਿਉਂ ਬੰਦ ਹੋ ਗਏ।
BGP ਅਤੇ DNS ਹੋ ਸਕਦੇ ਹਨ ਆਉਟੇਜ ਦੇ ਕਾਰਨ
ਇਹ ਤਿੰਨੋਂ ਪਲੇਟਫਾਰਮ ਫੇਸਬੁੱਕ ਦੇ ਅਧੀਨ ਆਉਂਦੇ ਹਨ। ਫਿਲਹਾਲ, ਕੰਪਨੀ ਨੇ ਸਪੱਸ਼ਟ ਨਹੀਂ ਕੀਤਾ ਹੈ ਕਿ ਪਲੇਟਫਾਰਮਾਂ ਦੀਆਂ ਸੇਵਾਵਾਂ ਕਿਉਂ ਬੰਦ ਰਹੀਆਂ ਪਰ ਕੁਝ ਸਾਈਬਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ BGP ਅਤੇ DNS ਦੀ ਹੋ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਫੇਸਬੁੱਕ ਦੀਆਂ ਸਾਰੀਆਂ ਸੇਵਾਵਾਂ BGP ਕਾਰਨ ਡਾਊਨ ਹੋ ਰਹੀਂਆਂ ਹਨ। BGP ਦਾ ਅਰਥ ਹੈ ਬਾਰਡਰ ਗੇਟਵੇ ਪ੍ਰੋਟੋਕੋਲ। ਬਾਰਡਰ ਗੇਟਵੇ ਪ੍ਰੋਟੋਕੋਲ ਦੀ ਗੱਲ ਕਰੀਏ ਤਾਂ ਇਹ ਇੰਟਰਨੈਟ ਦਾ ਰੂਟਿੰਗ ਪ੍ਰੋਟੋਕੋਲ ਹੈ। ਇਹ ਅਸਲ ਵਿਚ ਇੰਟਰਨੈਟ ਟ੍ਰੈਫਿਕ ਪ੍ਰਦਾਨ ਕਰਨ ਲਈ ਵੱਖੋ-ਵੱਖਰੇ ਰੂਟਾਂ ਦੀ ਵਰਤੋਂ ਕਰਦਾ ਹੈ। ਕਲਾਉਡਫਲੇਅਰ ਦੇ ਸੀਨੀਅਰ ਉਪ ਪ੍ਰਧਾਨ ਅਨੁਸਾਰ, ਫੇਸਬੁੱਕ ਦਾ ਬਾਰਡਰ ਗੇਟਵੇ ਪ੍ਰੋਟੋਕੋਲ ਫੇਸਬੁੱਕ ਲਈ ਇੰਟਰਨੈਟ ਟ੍ਰੈਫਿਕ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਰਸਤਾ ਨਿਰਧਾਰਤ ਕਰਦਾ ਹੈ ਅਤੇ ਇਹੀ BGP ਇੰਟਰਨੈਟ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਅਜਿਹਾ ਕਿਉਂ ਹੋਇਆ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ : UAE ਦਾ ਪਾਸਪੋਰਟ ਦੁਨੀਆ ’ਚ ਸਭ ਤੋਂ ‘ਸ਼ਕਤੀਸ਼ਾਲੀ’, ਗਲੋਬਲ ਰੈਂਕਿੰਗ ’ਚ ਭਾਰਤ ਨੂੰ ਝਟਕਾ
DNS ਕੀ ਹੈ?
DNS ਬਾਰੇ ਗੱਲ ਕਰੀਏ ਤਾਂ ਤੁਸੀਂ ਇਸ ਨੂੰ ਇੰਟਰਨੈਟ ਦੇ ਬੈਕਬੋਨ ਦੀ ਤਰ੍ਹਾਂ ਸਮਝ ਸਕਦੇ ਹੋ। ਦਰਅਸਲ, ਜਦੋਂ ਤੁਸੀਂ ਆਪਣੇ ਕੰਪਿਟਰ ਵਿਚ ਕੋਈ ਵੈੱਬਸਾਈਟ ਖੋਲ੍ਹਦੇ ਹੋ ਤਾਂ DNS ਤੁਹਾਡੇ ਬ੍ਰਾਉਜ਼ਰ ਨੂੰ ਦੱਸਦਾ ਹੈ ਕਿ ਕਿਸੇ ਵੀ ਵੈੱਬਸਾਈਟ ਦਾ IP ਕੀ ਹੈ। ਹਰ ਵੈੱਬਸਾਈਟ ਦਾ ਆਪਣਾ IP ਹੁੰਦਾ ਹੈ। ਫੇਸਬੁੱਕ ਦੇ ਮਾਮਲੇ ਵਿਚ DNS ਤੁਹਾਡੇ ਬ੍ਰਾਉਜ਼ਰ ਨੂੰ ਦੱਸਦਾ ਹੈ ਕਿ ਫੇਸਬੁੱਕ ਦਾ IP ਕੀ ਹੈ। ਅਜਿਹੀ ਸਥਿਤੀ ਵਿਚ ਜੇ ਫੇਸਬੁੱਕ ਦਾ ਰਿਕਾਰਡ DNS ਡਾਟਾਬੇਸ ਤੋਂ ਮਿਟ ਜਾਂਦਾ ਹੈ ਤਾਂ ਤੁਸੀਂ ਅਤੇ ਤੁਹਾਡਾ ਕੰਪਿਊਟਰ ਇਹ ਨਹੀਂ ਜਾਣ ਸਕਣਗੇ ਕਿ ਫੇਸਬੁੱਕ ਕੀ ਹੈ ਅਤੇ ਤੁਸੀਂ ਇਸ ਤੱਕ ਪਹੁੰਚ ਨਹੀਂ ਕਰ ਸਕੋਗੇ। ਇਕ ਤਰ੍ਹਾਂ ਨਾਲ DNS ਦੱਸਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ BGP ਦੱਸਦਾ ਹੈ ਕਿ ਤੁਸੀਂ ਉੱਥੇ ਕਿਵੇਂ ਪਹੁੰਚੋ। ਭਾਵ BGP ਦੇ ਏਰਰ DNS ਰਿਕਵੈਸਟ ਵਿਚ ਵੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਅਤੇ ਇਹਨਾਂ ਕਾਰਨਾਂ ਕਰਕੇ ਮਾਹਰ ਮੰਨ ਰਹੇ ਹਨ ਕਿ ਫੇਸਬੁੱਕ ਦੇ ਮੁੱਖ ਪਲੇਟਫਾਰਮਾਂ ਵਿਚ ਸਮੱਸਿਆ BGP ਜਾਂ DNS ਹੋ ਸਕਦੀ ਹੈ।
ਕਾਨਫਿਗ੍ਰੇਸ਼ਨ ਚੇਂਜ ਵਿਚ ਵੀ ਹੋਈ ਸੀ ਖ਼ਰਾਬੀ
ਸੋਮਵਾਰ ਨੂੰ ਹੋਏ ਗਲੋਬਲ ਆਊਟੇਜ ਦੇ ਬਾਰੇ ਵਿਚ ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਾਈਬਰ ਹਮਲਾ ਨਹੀਂ ਸੀ। ਕੰਪਨੀ ਨੇ ਕਿਹਾ ਕਿ ਇਸ ਆਊਟੇਜ ਦਾ ਮੁੱਖ ਕਾਰਨ ਗਲਤ ਕਾਨਫਿਗ੍ਰੇਸ਼ਨ ਚੇਂਜ ਸੀ। ਫੇਸਬੁੱਕ ਨੇ ਇਹ ਵੀ ਕਿਹਾ ਕਿ ਇਸ ਖ਼ਰਾਬੀ ਕਾਰਨ ਕੰਪਨੀ ਦੇ 3.5 ਅਰਬ ਉਪਭੋਗਤਾਵਾਂ ਨੂੰ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਸੇਵਾਵਾਂ ਤੱਕ ਪਹੁੰਚਣ ਵਿਚ ਮੁਸ਼ਕਲ ਆਈ। ਕੰਪਨੀ ਨੇ ਅੱਗੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਅਜੇ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਸ ਆਊਟੇਜ ਵਿਚ ਉਪਭੋਗਤਾਵਾਂ ਦੇ ਡਾਟਾ ਨਾਲ ਕੋਈ ਛੇੜਛਾੜ ਹੋਈ ਹੈ।
ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋ ਸਕਣ ਕਾਰਨ ਕਾਬੁਲ ’ਤੇ ਮੰਡਰਾਇਆ ਬਲੈਕਆਊਟ ਦਾ ਖ਼ਤਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਦੇ ਪੁਲਸ ਵਿਭਾਗ 'ਚ ਦੇਸ਼ ਦਾ ਮਾਣ ਵਧਾਓੁਣ ਵਾਲੀ ਸਤਿੰਦਰ ਕੌਰ ਨੂੰ ਪੰਜਾਬਣ ਧੀ ਦਾ 'ਸਨਮਾਨ'
NEXT STORY