ਲੰਡਨ (ਆਈ.ਏ.ਐੱਨ.ਐੱਸ.)- ਬ੍ਰਿਟੇਨ ਵਿਚ ਇਕ ਸਿੱਖ ਮਾਂ-ਪੁੱਤ ਨੂੰ ਭਾਈਚਾਰਕ ਵਿਆਹ ਫੰਡ ਵਿਚੋਂ 8000 ਪੌਂਡ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਕੁੱਲ ਤਿੰਨ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕਲਵੰਤ ਕੌਰ (41) ਨੂੰ 15 ਮਹੀਨਿਆਂ ਦੀ ਜੇਲ੍ਹ ਅਤੇ ਜੰਗ ਸਿੰਘ ਲੰਕਪਾਲ (22) ਨੂੰ 30 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਉਹ ਸ਼ੁੱਕਰਵਾਰ ਨੂੰ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਪੇਸ਼ ਹੋਏ।
ਅਦਾਲਤ ਨੂੰ ਦੱਸਿਆ ਗਿਆ ਕਿ ਸਥਾਨਕ ਸਿੱਖ ਭਾਈਚਾਰੇ ਦੀਆਂ ਔਰਤਾਂ ਦੇ ਇੱਕ ਸਮੂਹ ਨੇ ਕਮਿਊਨਿਟੀ ਵਿੱਚ ਇੱਕ ਵਿਆਹ ਲਈ ਭੁਗਤਾਨ ਕਰਨ ਲਈ ਪੈਸੇ ਇਕੱਠੇ ਕੀਤੇ ਸਨ। ਜਦੋਂ ਉਹ ਪੈਸੇ ਗਿਣ ਰਹੀਆਂ ਸਨ ਤਾਂ 15 ਸਤੰਬਰ ਨੂੰ ਲੰਕਾਪਾਲ ਬੰਦੂਕ ਨਾਲ ਲੈਸ ਹੋ ਕੇ ਸਾਊਥੈਂਪਟਨ ਦੇ ਕਲੋਵਲੀ ਰੋਡ 'ਤੇ ਜਾਇਦਾਦ ਦੇ ਅੰਦਰ ਦਾਖਲ ਹੋ ਗਿਆ। ਹੈਂਪਸ਼ਾਇਰ ਪੁਲਸ ਨੇ ਦੱਸਿਆ ਕਿ ਉਸਨੇ ਔਰਤਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਪੈਸੇ ਸੌਂਪਣ ਦੀ ਮੰਗ ਕੀਤੀ। ਅਦਾਲਤ ਨੇ ਸੁਣਿਆ ਕਿ ਘਟਨਾ ਸਥਾਨ ਤੋਂ ਭੱਜਣ ਲਈ ਵਰਤੀ ਗਈ ਲਾਲ ਰੰਗ ਦੀ ਹੁੰਡਈ, ਕੌਰ ਦੇ ਨਾਮ 'ਤੇ ਰਜਿਸਟਰਡ ਪਾਈ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਕੌਰ ਖ਼ੁਦ ਉਗਰਾਹੀ ਵਿੱਚ ਮਦਦ ਕਰ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-UK ਸਰਕਾਰ ਦਾ 'ਵੀਜ਼ਾ' ਸਬੰਧੀ ਸਖ਼ਤ ਫ਼ੈਸਲੇ 'ਤੇ ਯੂ-ਟਰਨ, ਕੀਤਾ ਇਹ ਐਲਾਨ
ਵੈਸਟਰਨ ਏਰੀਆ ਕ੍ਰਾਈਮ ਟੀਮ ਦੀ ਡਿਟੈਕਟਿਵ ਕਾਂਸਟੇਬਲ ਜੇਸ ਸਵਿਫਟ ਨੇ ਕਿਹਾ,“ਕੌਰ ਅਤੇ ਲੰਕਾਪਾਲ ਨੇ ਆਪਣੇ ਜਾਣ-ਪਛਾਣ ਵਾਲੇ ਲੋਕਾਂ ਤੋਂ ਇੰਨੀ ਵੱਡੀ ਰਕਮ ਚੋਰੀ ਕਰਨ ਦਾ ਇੱਕ ਫ਼ੈਸਲਾ ਲਿਆ, ਜੋ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੀ ਮਦਦ ਲਈ ਸੀ।” ਸਵਿਫਟ ਨੇ ਅੱਗੇ ਕਿਹਾ, "ਕੌਰ ਵੱਲੋਂ ਆਪਣੇ ਆਪ ਨੂੰ ਇੱਕ ਜੁਰਮ ਦੀ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਉਹ ਵੀ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਸ਼ਾਮਲ ਸੀ"। ਮਾਂ ਅਤੇ ਪੁੱਤਰ ਦੋਵਾਂ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਅਪਰਾਧ ਕੀਤਾ ਸੀ ਅਤੇ ਅਕਤੂਬਰ ਵਿੱਚ ਚੋਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਦੋਸ਼ੀ ਮੰਨਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
NEXT STORY