ਜਲੰਧਰ (ਜ. ਬ.)– ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਬੀਤੇ ਦਿਨ ਖਨੌਰੀ ਵਿਚ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਸੋਸ਼ਲ ਮੀਡੀਆ ਟਿਕਟਾਕ ’ਤੇ ਜਾਰੀ ਇਕ ਵੀਡੀਓ ਵਿਚ ਕੀਤਾ।
ਇਹ ਵੀ ਪੜ੍ਹੋ : ਗੁਰਪਤਵੰਤ ਸਿੰਘ ਪੰਨੂ ਦੇ ਸ਼ੁਰੂ ਹੋਣ ਵਾਲੇ ਨੇ ਮਾੜੇ ਦਿਨ, ਅਮਰੀਕਾ ਨੇ ਪੰਨੂ ਨੂੰ ਆਪਣੀ ਹੱਦ ’ਚ ਰਹਿਣ ਲਈ ਕਿਹਾ
ਵੀਡੀਓ ’ਚ ਭਾਰਤ ਦੇ ਵਿਰੁੱਧ ਭੜਕਾਊ ਵਿਚਾਰਾਂ ਰਾਹੀਂ ਪੰਨੂ ਨੇ ਸ਼ੁਭਕਰਨ ਸਿੰਘ ਦੀ ਮੌਤ ਦਾ ਦੋਸ਼ ਭਾਰਤੀ ਹਕੂਮਤ ’ਤੇ ਮੜ੍ਹਦਿਆਂ ਸ਼ੁਭਕਰਨ ਦੇ ਪਰਿਵਾਰ ਲਈ 5 ਲੱਖ ਦੀ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਸਾਡੇ ਕਿਸਾਨਾਂ ਦੀਆਂ ਇਹ ਸ਼ਹਾਦਤਾਂ ਜੂਨ 1984 ਤੋਂ ਹੁੰਦੀਆਂ ਆ ਰਹੀਆਂ ਹਨ। ਜੂਨ 1984 ਦਾ ਸਾਕਾ ਕਿਸਾਨੀ ਸੰਘਰਸ਼ ਤੋਂ ਉਪਜਿਆ ਸੀ। ਪੰਨੂ ਨੇ ਕਿਸਾਨੀ ਮਾਮਲਿਆਂ ਬਾਰੇ ਕਿਹਾ ਕਿ ‘ਕਿਸਾਨ ਹੱਲ ਖਾਲਿਸਤਾਨ’ ਹੈ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬਣਾਉਣ ’ਤੇ ਜ਼ੋਰ ਦਿੰਦਿਆਂ ਇਹ ਵੀ ਕਿਹਾ ਕਿ 2 ਮਾਰਚ ਨੂੰ ਦਿੱਲੀ ਦਾ ਏਅਰਪੋਰਟ ਘੇਰਿਆ ਜਾਵੇ।
ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਇਸ ਬੀਮਾਰੀ ਨੇ ਲਈ 5 ਹੋਰ ਬੱਚਿਆਂ ਦੀ ਜਾਨ, ਹੁਣ ਤੱਕ ਹੋ ਚੁੱਕੀ ਹੈ 410 ਬੱਚਿਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ 'ਚ ਝਾੜੀਆਂ 'ਚ ਲੱਗੀ ਅੱਗ, ਸੈਂਕੜੇ ਘਰ ਹੋਏ ਤਬਾਹ (ਤਸਵੀਰਾਂ)
NEXT STORY