ਵਾਸ਼ਿੰਗਟਨ ,(ਰਾਜ ਗੋਗਨਾ )- ਬੀਤੇ ਦਿਨ ਅਮਰੀਕਾ ਦੀ ਰਾਜਧਾਨੀ ਵਾਸਿੰਗਟਨ ਡੀ. ਸੀ. ਵਿਖੇ ਅਮਰੀਕਾ ਦੀ ਸਿੱਖ ਆਰਗੇਨੇਸੀਏਸ਼ਨ , ਸਿੱਖ ਆਫ ਅਮਰੀਕਾ ਅਤੇ ਐੱਨ. ਸੀ. ਆਈ. ਏ. ਨਾਂ ਦੀਆ ਸੰਸਥਾਵਾਂ ਨੇ ਭਾਰਤੀ ਅੰਬੈਂਸੀ ਨਾਲ ਮਿਲ ਕੇ ਇਕ ਵਰਚੁਅਲ ਕਾਨਫਰੰਸ ਕੀਤੀ। ਇਸ ਵਿੱਚ ਪਾਸਪੋਰਟ, ਵੀਜ਼ਾ ਰੀਨਿਊ ਅਤੇ ਹੋਰ ਦਸਤਾਵੇਜ਼ ਦੇ ਮੁੱਦਿਆਂ ਨਾਲ ਚਰਚਾ ਕਰਨ ਲਈ ਆਨਲਾਈਨ ਇਕ ਫੈਕੇਲਿਟੀ ਪ੍ਰੋਗਰਾਮ ਕੀਤਾ ਗਿਆ।
ਇਸ ਵਰਚੁਅਲ ਕਾਨਫਰੰਸ ਦੀ ਸ਼ੁਰੂਆਤ ਬਲਜਿੰਦਰ ਸਿੰਘ ਸੰਮੀ ਪ੍ਰਧਾਨ ਐੱਨ. ਸੀ. ਆਈ. ਏ. ਨੇ ਸਾਰੇ ਭਾਰਤੀਆਂ ਦਾ ਅਤੇ ਅੰਬੈਂਸੀ ਦੇ ਉੱਚ- ਅਧਿਕਾਰੀਆਂ ਦਾ ਸਵਾਗਤ ਕਰਕੇ ਕੀਤੀ। ਇਸ ਵਰਚੁਅਲ ਪ੍ਰੋਗਰਾਮ ਵਿਚ ਭਾਰਤੀ ਅੰਬੈਸੀ ਦੇ ਉੱਚ ਅਧਿਕਾਰੀ , ਮਨਿਸਟਰ, ਕੌਂਸਲਰ ਅਤੇ ਵੀਜ਼ਾ ਅਫੇਅਰਜ਼ ਡਾ: ਜੈਦੀਪ ਨਾਇਰ ਨੇ ਵੀ ਹਿੱਸਾ ਲਿਆ। ਉਨ੍ਹਾਂ ਆਪਣੀ ਟੀਮ ਨਾਲ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋ ਕੋਵਿਡ-19 ਦੀ ਮਾਰ ਹੇਠ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਅਮਰੀਕਾ ਵਿਚ ਵੱਸਦੇ ਭਾਈਚਾਰੇ ਲਈ ਉਨ੍ਹਾਂ ਦੀ ਜਾਨ ਦੀ ਰਾਖੀ ਲਈ ਅੰਬੈਸੀ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ।
'ਸਿੱਖਸ ਆਫ ਅਮਰੀਕਾ' ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਪਵਨ ਬੈਜਵਾੜਾ, ਅੰਜਨਾ ਜੀ ਨੇ ਭਾਰਤੀ ਰਾਜਦੂਤ ਸ: ਤਰਨਜੀਤ ਸੰਧੂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਭਾਰਤੀ ਰਾਜਦੂਤ ਸ:ਤਰਨਜੀਤ ਸਿੰਘ ਸੰਧੂ ਵੱਲੋਂ ਵੀ ਕਿਹਾ ਗਿਆ ਕਿ ਭਾਰਤੀ ਮੂਲ ਦੇ ਲੋਕਾਂ ਦੇ ਪਾਸਪੋਰਟ ਵੀਜ਼ਾ ਅਤੇ ਇਸ ਨਾਲ ਜੁੜੀਆਂ ਕੁਝ ਹੋਰ ਸਮੱਸਿਆਵਾ ਨੂੰ ਹੱਲ ਕਰਨ ਲਈ ਅਸੀਂ ਵਰਚੁਅਲ ਕਾਨਫਰੰਸ ਰਾਹੀਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਨ ਲਈ ਵਚਨਬੱਧ ਹਾਂ।
ਕੈਨੇਡਾ ਵਾਪਸ ਜਾਣ ਦੀ ਹੈ ਤਿਆਰੀ ਤਾਂ ਜਾਣ ਲਓ ਨਿਯਮ
NEXT STORY