ਪੇਸ਼ਾਵਰ (ਏ.ਐੱਨ.ਆਈ.): ਪਾਕਿਸਤਾਨ ਵਿਚ ਸਿੱਖ ਭਾਈਚਾਰੇ ਵੱਲੋਂ 'ਕਿਰਪਾਨ' ਸੰਬੰਧੀ ਇਕ ਕਾਨੂੰਨ ਬਣਾਉਣ ਦੀ ਮੰਗ ਰੱਖੀ ਗਈ ਹੈ। ਅਸਲ ਵਿਚ ਸਿੱਖ ਧਰਮ ਮੁਤਾਬਕ ਸਿੱਖਾਂ ਨੇ ਪੰਜ 'ਕਕਾਰ' ਮਤਲਬ ਕੇਸ, ਕੰਘਾ, ਕੜਾ,ਕੱਛਾ ਅਤੇ ਕਿਰਪਾਨ ਧਾਰਨ ਕਰਨੇ ਹੁੰਦੇ ਹਨ ਪਰ ਖੈਬਰ ਪਖਤੂਨਖਵਾ ਵਿਚ ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਨਤਕ ਤੌਰ 'ਤੇ 'ਕਿਰਪਾਨ' ਲਿਜਾਣ ਦੀ ਇਜਾਜ਼ਤ ਨਹੀਂ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ 'ਕਿਰਪਾਨ' ਨੂੰ ਲੈ ਕੋਈ ਕਾਨੂੰਨ ਨਾ ਹੋਣ ਕਾਰਨ ਖੈਬਰ ਪਖਤੂਨਖਵਾ ਦੇ ਸਿੱਖ ਪਰੇਸ਼ਾਨ ਹਨ। ਉੱਥੇ ਪਾਕਿਸਤਾਨ ਦਾ ਸੰਵਿਧਾਨ ਧਰਮ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ।
ਆਮਤੌਰ 'ਤੇ ਬਾਲਗ ਸਿੱਖ 4 ਤੋਂ 5 ਇੰਚ ਦੀ ਕਿਰਪਾਨ ਰੱਖਦੇ ਹਨ ਜਿਸ ਨੂੰ ਇਕ ਮਿਆਨ ਵਿਚ ਰੱਖਿਆ ਜਾਂਦਾ ਹੈ। ਇਸ ਨੂੰ ਕੱਪੜਿਆਂ ਦੇ ਹੇਠਾਂ ਜਾਂ ਉੱਪਰ ਰੱਖਿਆ ਜਾਂਦਾ ਹੈ। ਕਿਰਪਾਨ ਅਨਿਆਂ ਖ਼ਿਲਾਫ਼ ਸੰਘਰਸ਼ ਦਾ ਪ੍ਰਤੀਕ ਹੈ ਅਤੇ ਸਿੱਖ ਧਰਮ ਦਾ ਇਕ ਅਟੁੱਟ ਅੰਗ ਹੈ। ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਸਿੱਖ ਭਾਈਚਾਰੇ ਦੇ ਲੋਕ ਸਰਕਾਰੀ ਦਫਤਰਾਂ ਵਿਚ ਜਾਣ, ਅਦਾਲਤ ਜਾਂ ਪੁਲਸ ਸਟੇਸ਼ਨ ਵਿਚ ਦਾਖਲ ਹੋਣ ਅਤੇ ਹਵਾਈ ਯਾਤਰਾ ਦੌਰਾਨ ਕਿਰਪਾਨ ਲਿਜਾਣ ਦੀ ਇਜਾਜ਼ਤ ਦੇਣ ਲਈ ਕਾਨੂੰਨ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸਾਂਸਦ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
ਸੂਬਾਈ ਵਿਧਾਨਸਭਾ ਦੇ ਘੱਟ ਗਿਣਤੀ ਮੈਂਬਰ ਰੰਜੀਤ ਸਿੰਘ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਨੂੰ ਲੈ ਕੇ ਸਭ ਤੋਂ ਜ਼ਿਆਦਾ ਮੋਹਰੀ ਹਨ ਕਿਉਂਕਿ ਉਹਨਾਂ ਨੂੰ ਸੂਬਾਈ ਵਿਧਾਨਸਭਾ ਵਿਚ ਸਟੀਲ ਦੀ ਕਿਰਪਾਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਰੰਜੀਤ ਸਿੰਘ ਨੇ ਕਿਹਾ,''ਜਦੋਂ ਮੈਂ ਵਿਧਾਨਸਭਾ ਵਿਚ ਦਾਖਲ ਹੁੰਦਾ ਹਾਂ ਤਾਂ ਮੈਨੂੰ ਆਪਣੀ ਕਿਰਪਾਨ ਬਾਹਰ ਛੱਡ ਕੇ ਜਾਣ ਲਈ ਕਿਹਾ ਜਾਂਦਾ ਹੈ ਜਿਸ ਕਾਰਨ ਮੈਨੂੰ ਕਿਰਪਾਨ ਨੂੰ ਕਾਰ ਜਾਂ ਬ੍ਰੀਫਕੇਸ ਵਿਚ ਰੱਖਣਾ ਪੈਂਦਾ ਹੈ।'' ਉਹਨਾਂ ਨੇ ਕਿਹਾ ਕਿ ਕਿਰਪਾਨ ਨਾ ਲਿਜਾਣ ਲਈ ਕਿਹਾ ਜਾਣਾ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਂਦਾ ਹੈ।
ਕਾਨੂੰਨ ਦੀ ਮੰਗ ਕਰਨ ਵਾਲੇ ਉਹ ਇਕੱਲੇ ਸ਼ਖਸ ਨਹੀਂ ਹਨ। ਪੇਸ਼ਾਵਰ ਦੇ ਇਕ ਸਿੱਖ ਸਮਾਜਿਕ ਕਾਰਕੁਨ ਅਤੇ ਨੌਜਵਾਨ ਸਭਾ ਖੈਬਰ ਪਖਤੂਨਖਵਾ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਬਾਬਾ ਗੁਰਪਾਲ ਸਿੰਘ ਨੇ 'ਕਿਰਪਾਨ' ਨਾ ਰੱਖਣ ਦਾ ਅਧਿਕਾਰ ਹੋਣ ਦਾ ਦਰਦ ਸਾਂਝਾ ਕੀਤਾ। ਉਹਨਾਂ ਨੇ ਕਿਹਾ,''ਗੁਰੂ ਨੇ ਸਾਡੇ ਲਈ ਪੰਜ ਚੀਜ਼ਾਂ ਲਾਜ਼ਮੀ ਕੀਤੀਆਂ ਹਨ ਅਤੇ ਇਸ ਵਿਚੋਂ ਇਕ ਨੂੰ ਰੱਖਣ ਦੀ ਇਜਾਜ਼ਤ ਨਾ ਮਿਲਣਾ ਦੁਖਦਾਈ ਹੈ।''
ਨੋਟ- ਪਾਕਿਸਤਾਨ ਵਿਚ ਸਿੱਖਾਂ ਵੱਲੋਂ ਕਿਰਪਾਨ ਸੰਬੰਧੀ ਕਾਨੂੰਨ ਦੀ ਮੰਗ ਨੂੰ ਸਮਰਥਨ ਦਿੰਦੇ ਹੋਏ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਦਾ ਨਵਾਂ ਫਰਮਾਨ, ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲਗਾਈ ਪਾਬੰਦੀ
NEXT STORY