ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮੰਗਲਵਾਰ ਵੱਖ-ਵੱਖ ਬਿਲਡਰਾਂ ਤੇ ਵਿੱਤੀ ਅਦਾਰਿਆਂ ਦਰਮਿਆਨ ਗੱਠਜੋੜ ਦੇ ਸਬੰਧ ’ਚ 8 ਸੂਬਿਆਂ ’ਚ 77 ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਦਿੱਲੀ, ਚੇਨਈ, ਪੁੱਡੂਚੇਰੀ, ਬੈਂਗਲੁਰੂ ਤੇ ਹੋਰ ਥਾਵਾਂ ’ਤੇ ਮਾਰੇ ਗਏ ਹਨ। ਦੂਜੇ ਪਾਸੇ ਸੁਪਰੀਮ ਕੋਰਟ ਨੇ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਸੀ। 29 ਅਪ੍ਰੈਲ, 2025 ਨੂੰ ਅਦਾਲਤ ਨੇ ਏਜੰਸੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ’ਚ ਵੱਖ-ਵੱਖ ਬਿਲਡਰ, ਜਿਨ੍ਹਾਂ ’ਚ ਸੁਪਰਟੈਕ ਲਿਮਟਿਡ ਵੀ ਸ਼ਾਮਲ ਹੈ, ਵਿਰੁੱਧ 7 ਐੱਫ. ਆਈ. ਆਰਜ਼ ਦਰਜ ਕਰਨ ਦਾ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਜਾਣਕਾਰੀ ਮੁਤਾਬਕ ਸਾਲ ਦੇ ਅੰਤ ’ਚ ਅਦਾਲਤ ਨੇ ਸੀ. ਬੀ. ਆਈ. ਨੂੰ ਐੱਨ. ਸੀ. ਆਰ. ’ਚ ਉਨ੍ਹਾਂ 22 ਮਾਮਲਿਆਂ ਨੂੰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਿਨ੍ਹਾਂ ਸਬਸਿਡੀ ਦੀ ਵਰਤੋਂ ਕਰਦੇ ਹੋਏ ਘਰਾਂ ਦੇ ਖਰੀਦਦਾਰਾਂ ਨਾਲ ਧੋਖਾਦੇਹੀ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਪਿਛਲੇ ਸਾਲ 23 ਸਤੰਬਰ ਨੂੰ ਮੁੰਬਈ, ਬੈਂਗਲੁਰੂ, ਕੋਲਕਾਤਾ, ਮੋਹਾਲੀ ਤੇ ਪ੍ਰਯਾਗਰਾਜ ’ਚ ਰੀਅਲ ਅਸਟੇਟ ਪ੍ਰਾਜੈਕਟਾਂ ’ਚ ਘਰਾਂ ਦੇ ਖਰੀਦਦਾਰਾਂ ਨਾਲ ਧੋਖਾਦੇਹੀ ਕਰਨ ਲਈ ਬੈਂਕਾਂ ਤੇ ਡਿਵੈਲਪਰਾਂ ਦਰਮਿਆਨ ਨਾਪਾਕ ਗੱਠਜੋੜ ਦੇ ਸਬੰਧ ’ਚ 6 ਹੋਰ ਨਿਯਮਤ ਮਾਮਲੇ ਦਰਜ ਕਰਨ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਿਮਲਾ 'ਚ ਕਾਰ ਖੱਡ ’ਚ ਡਿੱਗੀ, ਚੰਡੀਗੜ੍ਹ ਦੇ 2 ਸੈਲਾਨੀਆਂ ਦੀ ਮੌਤ
NEXT STORY