ਸਿੰਗਾਪੁਰ- ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ 63 ਸਾਲਾ ਨਾਗਰਿਕ ਨੂੰ ਕੋਰੋਨਾ ਵਾਇਰਸ ਕਾਰਨ ਘਰ ਵਿਚ ਰਹਿਣ ਦੇ ਨੋਟਿਸ ਦਾ ਉਲੰਘਣ ਕਰਨ ਨੂੰ ਲੈ ਕੇ 5000 ਡਾਲਰ ਦਾ ਜੁਰਮਾਨਾ ਲਗਾਇਆ ਗਿਆ।
ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਮਿਲੀ ਹੈ ਕਿ ਇਕ ਸਥਾਨਕ ਅਦਾਲਤ ਨੇ ਧਰਮਨਾਥ ਸਿੰਘ ਨੂੰ ਇਹ ਜ਼ੁਰਮਾਨਾ ਲਗਾਇਆ ਹੈ ਕਿਉਂਕਿ ਇਕਾਂਤਵਾਸ ਨਿਯਮਾਂ ਦਾ ਉਲੰਘਣ ਕਰਕੇ ਉਹ ਦੂਜਿਆਂ ਨੂੰ ਕੋਵਿਡ -19 ਦੇ ਖਤਰੇ ਵਿਚ ਪਾ ਰਿਹਾ ਹੈ। ਅਦਾਲਤ ਨੇ ਸਿੰਘ 'ਤੇ ਜੁਰਮਾਨਾ ਲਾਉਣ ਤੋਂ ਪਹਿਲਾਂ ਚਾਰ ਹੋਰ ਦੋਸ਼ਾਂ 'ਤੇ ਵਿਚਾਰ ਕੀਤਾ ਸੀ। ਸਿੰਘ ਨੂੰ ਮੈਡੀਕਲ ਸਰਟੀਫਿਕੇਟ ਦਿੱਤਾ ਗਿਆ ਸੀ ਅਤੇ ਸਾਹ ਸਬੰਧੀ ਸਮੱਸਿਆ ਕਾਰਨ ਉਸ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ ਨੂੰ ਸਾਹ ਦੀ ਗੰਭੀਰ ਬੀਮਾਰੀ ਦਾ ਪਤਾ ਸੀ।
ਉਸ ਨੂੰ 6 ਅਪ੍ਰੈਲ ਤੋਂ 10 ਅਪ੍ਰੈਲ ਦੀ ਮਿਆਦ ਲਈ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਇਸ ਵਿਚ ਲਿਖਿਆ ਕਿ ਉਸ ਨੂੰ ਇਸ ਮਿਆਦ ਦੌਰਾਨ ਘਰ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਕਿਸੇ ਵੀ ਚੀਜ਼ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ। ਉਸ ਨੂੰ ਕੋਰੋਨਾ ਵਾਇਰਸ ਨਹੀਂ ਹੈ। ਉਹ ਕੌਫੀ ਦੀ ਦੁਕਾਨ ਤੋਂ ਕੁਝ ਖਾਣ ਲਈ ਲੈਣ ਬਾਹਰ ਨਿਕਲੇ ਸਨ। ਉਨ੍ਹਾਂ ਦੇ ਪੁੱਤਰ ਮੁਤਾਬਕ ਉਹ 10 ਅਪ੍ਰੈਲ ਨੂੰ ਘਰ ਤੋਂ ਬਾਹਰ ਨਿਕਲੇ ਸਨ।
ਇੰਡੋਨੇਸ਼ੀਆ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 1,815 ਨਵੇਂ ਮਾਮਲੇ ਹੋਏ ਦਰਜ
NEXT STORY