ਸਿੰਗਾਪੁਰ (ਭਾਸ਼ਾ)- ਇੱਥੇ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਭਾਰਤੀ ਮੂਲ ਦੀ ਸਿੰਗਾਪੁਰੀ ਔਰਤ ਨੂੰ ਕੇਰਲ 'ਚ ਆਪਣੇ ਦਾਦਾ-ਦਾਦੀ ਨਾਲ ਮਿਲਣ ਲਈ ਦੇਸ਼ ਛੱਡਣ ਦੀ ਮਨਜ਼ੂਰੀ ਦੇ ਦਿੱਤੀ। ਔਰਤ 'ਤੇ ਬਿਨਾਂ ਪਰਮਿਟ ਦੇ ਫਲਸਤੀਨ ਸਮਰਥਕ ਜੁਲੂਸ ਆਯੋਜਿਤ ਕਰਨ ਦਾ ਦੋਸ਼ ਸੀ। ਅੰਨਾਮਲਾਈ ਕੋਕਿਲਾ ਪਾਰਵਤੀ (35) ਨੇ ਫਰਵਰੀ 'ਚ 2 ਹੋਰ ਲੋਕਾਂ ਨਾਲ ਫਲਸਤੀਨੀ ਮੁੱਦੇ ਦੇ ਸਮਰਥਨ 'ਚ ਬਿਨਾਂ ਪਰਮਿਟ ਦੇ ਜੁਲੂਸ ਕੱਢਿਆ ਸੀ। ਇੱਥੇ ਕਾਨੂੰਨ ਅਨੁਸਾਰ ਜੁਲੂਸ ਕੱਢਣ ਲਈ ਅਧਿਕਾਰੀ ਤੋਂ ਪਰਮਿਟ ਲੈਣਾ ਜ਼ਰੂਰੀ ਹੈ।
ਦਿ ਸਟੇਟਸ ਟਾਈਮਸ ਅਖ਼ਬਾਰ ਦੀ ਰਿਪੋਰਟ ਅਨੁਸਾਰ, ਪਾਰਵਤੀ ਜੋ ਫਿਲਹਾਲ ਜ਼ਮਾਨਤ 'ਤੇ ਹੈ, ਨੇ ਕੇਰਲ 'ਚ ਦਾਦਾ-ਦਾਦੀ ਨਾਲ ਮਿਲਣ ਦੀ ਮਨਜ਼ੂਰੀ ਮਿਲੀ ਸੀ। ਰਿਪੋਰਟ ਅਨੁਸਾਰ ਜ਼ਿਲ੍ਹਾ ਜੱਜ ਲੋਰੇਨ ਹੋ ਨੇ ਪਾਰਵਤੀ ਦੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ। ਨਾਲ ਹੀ ਉਨ੍ਹਾਂ ਨੇ ਕਈ ਸ਼ਰਤਾਂ ਵੀ ਲਗਾਈਆਂ, ਜਿਸ 'ਚ 10,000 ਸਿੰਗਾਪੁਰ ਡਾਲਰ ਦੀ ਵਾਧੂ ਜ਼ਮਾਨਤ ਵੀ ਸ਼ਾਮਲ ਹੈ। 27 ਜੂਨ ਨੂੰ ਪਾਰਵਤੀ ਅਤੇ 2 ਹੋਰ ਲੋਕਾਂ 'ਤੇ ਜਨਤਕ ਆਦੇਸ਼ ਐਕਟ ਦੇ ਅਧੀਨ ਵਰਜਿਤ ਖੇਤਰ 'ਚ ਜਨਤਕ ਜੁਲੂਸ ਆਯੋਜਿਤ ਕਰਨ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਉਹ 5,000 ਸਿੰਗਾਪੁਰ ਡਾਲਰ ਦੀ ਜ਼ਮਾਨਤ 'ਤੇ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਪਾਨ ਨੇ ਆਪਣੇ ਨਵੇਂ H3 ਰਾਕੇਟ ਨਾਲ ਧਰਤੀ ਨਿਰੀਖਣ ਉਪਗ੍ਰਹਿ ਕੀਤਾ ਲਾਂਚ
NEXT STORY