ਵਾਸ਼ਿੰਗਟਨ: ਅਮਰੀਕਾ ਵਿੱਚ ਪੁਲਾੜ, ਰੱਖਿਆ ਅਤੇ ਦੂਜੇ ਗ੍ਰਹਿਆਂ 'ਤੇ ਜੀਵਨ (UFO) ਬਾਰੇ ਜਾਣਕਾਰੀ ਰੱਖਣ ਵਾਲੇ ਘੱਟੋ-ਘੱਟ 10 ਚੋਟੀ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੇ ਲਾਪਤਾ ਹੋਣ ਜਾਂ ਮੌਤ ਹੋਣ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਮਹੱਤਵਪੂਰਨ ਖੋਜਾਂ ਨਾਲ ਸੀ ਸਬੰਧ
ਸੂਤਰਾਂ ਅਨੁਸਾਰ ਇਨ੍ਹਾਂ ਘਟਨਾਵਾਂ ਦਾ ਸਿਲਸਿਲਾ ਜੁਲਾਈ 2023 ਤੋਂ ਸ਼ੁਰੂ ਹੋਇਆ ਸੀ। ਮਰਨ ਵਾਲਿਆਂ ਵਿੱਚ ਨਾਸਾ (NASA) ਦੀ 'ਜੈਟ ਪ੍ਰੋਪਲਸ਼ਨ ਲੈਬਾਰਟਰੀ' ਦੇ ਭੌਤਿਕ ਵਿਗਿਆਨੀ ਮਾਈਕਲ ਡੇਵਿਡ ਹਿਕਸ ਅਤੇ ਐਮ.ਆਈ.ਟੀ. (MIT) ਦੇ ਪ੍ਰੋਫੈਸਰ ਨੂਨੋ ਲੌਰੇਇਰੋ ਵਰਗੇ ਵੱਡੇ ਨਾਂ ਸ਼ਾਮਲ ਹਨ। ਜਿੱਥੇ ਪ੍ਰੋਫੈਸਰ ਲੌਰੇਇਰੋ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ, ਉੱਥੇ ਹੀ ਕੁਝ ਹੋਰ ਵਿਗਿਆਨੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਰਹੱਸਮਈ ਢੰਗ ਨਾਲ ਗਾਇਬ ਹੋ ਗਏ ਹਨ।
ਵਿਦੇਸ਼ੀ ਸਾਜ਼ਿਸ਼ ਦਾ ਸ਼ੱਕ
ਰਿਪਬਲਿਕਨ ਸੰਸਦ ਮੈਂਬਰ ਐਰਿਕ ਬਰਲਿਸਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਨ੍ਹਾਂ ਵਿਗਿਆਨੀਆਂ ਕੋਲ ਬਹੁਤ ਹੀ ਗੁਪਤ ਰੱਖਿਆ ਅਤੇ ਯੂ.ਐਫ.ਓ. (UFO) ਸਬੰਧੀ ਜਾਣਕਾਰੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮਹਿਜ਼ ਇਤਫ਼ਾਕ ਨਹੀਂ ਹੋ ਸਕਦਾ ਅਤੇ ਇਸ ਪਿੱਛੇ ਚੀਨ, ਰੂਸ ਜਾਂ ਈਰਾਨ ਦਾ ਹੱਥ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਹੋਣ ਵਾਲਿਆਂ ਵਿੱਚ ਹਵਾਈ ਸੈਨਾ ਦੇ ਮੇਜਰ ਜਨਰਲ ਵਿਲੀਅਮ ਮੈਕਕਲੈਂਡ ਵੀ ਸ਼ਾਮਲ ਹਨ।
ਐਫ.ਬੀ.ਆਈ. ਕਰ ਰਹੀ ਹੈ ਜਾਂਚ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਦੱਸਿਆ ਕਿ ਪ੍ਰਸ਼ਾਸਨ ਐਫ.ਬੀ.ਆਈ. (FBI) ਅਤੇ ਹੋਰ ਸਾਰੀਆਂ ਸਬੰਧਤ ਏਜੰਸੀਆਂ ਨਾਲ ਮਿਲ ਕੇ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਸਮੀਖਿਆ ਕਰ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ 'ਤੇ ਹੋਰ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਵੇਗੀ।
ਕੀਵ 'ਚ ਦਹਿਸ਼ਤ: ਬੰਦੂਕਧਾਰੀ ਨੇ ਸੁਪਰਮਾਰਕੀਟ 'ਚ 6 ਲੋਕਾਂ ਦਾ ਕੀਤਾ ਕਤਲ
NEXT STORY