ਮੈਲਬੌਰਨ (ਮਨਦੀਪ ਸਿੰਘ ਸੈਣੀ)- ਇਹਨੀ ਦਿਨੀਂ ਚਰਚਾ ਵਿਚ ਚੱਲ ਰਹੇ ਗੀਤ "ਹੱਸਦੇ ਹੀ ਰਹਿਣੇ ਆਂ" ਤੇ ਹੋਰ ਅਨੇਕਾਂ ਚਰਚਿਤ ਗੀਤਾਂ ਦੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਗਾਇਕ ਹਸਤਿੰਦਰ ਅੱਜ ਕਲ੍ਹ ਆਸਟ੍ਰੇਲੀਆ ਪਹੁੰਚੇ ਹੋਏ ਹਨ। ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਚਹਿਲ ਪੌਡਕਸ਼ਨਜ਼ ਤੇ ਪਟਵਾਰੀ ਪ੍ਰੌਡਕਸ਼ਨਜ਼ ਵੱਲੋਂ ਇੱਕ ਸ਼ੋਅ ਦਾ ਆਯੋਜਨ ਸਥਾਨਕ "ਥੌਰਨਬਰੀ ਥਿਅੇਟਰ" ਵਿਖੇ ਕੀਤਾ ਗਿਆ। ਹਸਤਿੰਦਰ ਦੀ ਗਾਇਕੀ ਦਾ ਜਾਦੂ ਦਰਸ਼ਕਾਂ 'ਤੇ ਇਸ ਕਦਰ ਛਾਇਆ ਹੋਇਆ ਸੀ ਕਿ ਲੋਕ ਸਮੇਂ ਤੋਂ ਪਹਿਲਾਂ ਹੀ ਪਹੁੰਚ ਕੇ ਆਪਣੇ ਪਸੰਦੀਦਾ ਕਲਾਕਾਰ ਦੀ ਇੱਕ ਝਲਕ ਦੇਖਣ ਲਈ ਉਤਾਵਲੇ ਹੋਏ। ਜਿਸ ਦੇ ਚਲਦਿਆਂ ਸਮਾਗਮ ਵਾਲਾ ਸਥਾਨ ਦਰਸ਼ਕਾਂ ਦੇ ਇੱਕਠ ਸਾਹਮਣੇ ਛੋਟਾ ਪੈ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬਾਗੀ ਭੰਗੂ ਨੇ ਕੀਤੀ, ਜਿਸ ਨੇ ਆਪਣੇ ਵੰਨ ਸੁਵੰਨੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਮਗਰੋ ਜਿਉਂ ਹੀ ਹਸਤਿੰਦਰ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਚਰਚਿਤ ਗੀਤ ਹੱਸਦੇ ਹੀ ਰਹਿਣੇ ਆਂ ਨਾਲ ਸ਼ੁਰੂਆਤ ਕੀਤੀ। ਹਸਤਿੰਦਰ ਦੀ ਗਾਇਕੀ ਦਾ ਜਾਦੂ ਇਸ ਕਦਰ ਛਾਇਆ ਹੋਇਆ ਸੀ ਕਿ ਹਾਲ ਖਚਾਖਚ ਭਰਿਆ ਹੋਇਆ ਸੀ ਤੇ ਦਰਸ਼ਕ ਤਾੜੀਆਂ ਅਤੇ ਕਿਲਕਾਰੀਆਂ ਦੇ ਨਾਲ ਚਹੇਤੇ ਗਾਇਕ ਦਾ ਸਵਾਗਤ ਕਰ ਰਹੇ ਸਨ। ਇਸ ਮੌਕੇ ਹਸਤਿੰਦਰ ਨੇ ਆਪਣੇ ਗੀਤਾਂ ਦੀ ਪਿਟਾਰੀ ਵਿੱਚੋ ਵੱਖ-ਵੱਖ ਰੰਗਾਂ ਦੇ ਗੀਤ ਪੇਸ਼ ਕੀਤੇ ਤੇ ਕਰੀਬ ਢਾਈ ਘੰਟੇ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-UAE 'ਚ ਰਹਿਣ ਵਾਲੇ ਭਾਰਤੀ ਦੀ ਚਮਕੀ ਕਿਸਮਤ, ਜਿੱਤੇ 33 ਕਰੋੜ ਰੁਪਏ
ਇਸ ਮੌਕੇ ਮੰਚ ਸੰਚਾਲਨ ਦੀਪਕ ਬਾਵਾ ਨੇ ਕੀਤਾ। ਚਹਿਲ ਪੌਡਕਸ਼ਨਜ਼ ਤੋਂ ਬਿਕਰਮਜੀਤ ਸਿੰਘ ਚਹਿਲ, ਤਰਨ ਚਹਿਲ ਅਤੇ ਪਟਵਾਰੀ ਪੌਡਕਸ਼ਨਜ਼ ਤੋ ਪਰਮਿੰਦਰ ਸਿੰਘ ਸੰਧੂ, ਇੰਦਰ ਸਿੱਧੂ, ਗੁਰਵਿੰਦਰ ਮੰਤਰੀ, ਸੁਮਨ ਸਿਧਾਣਾ, ਵਰਿੰਦਰ ਰੇਡੂ, ਉਪਮ ਖਹਿਰਾ,ਪਰਿੰਸ ਭੀਖੀ, ਖੁਸ਼ ਖਹਿਰਾ ਰਮਨ ਕਲੇਰ ਨੇ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਉਹ ਮੈਲਬੌਰਨ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ, ਜਿੰਨਾਂ ਇੰਨ੍ਹੇ ਘੱਟ ਸਮੇਂ ਵਿੱਚ ਇਸ ਸ਼ੋਅ ਨੂੰ ਕਾਮਯਾਬ ਕਰਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ। ਉਨਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੋਲਰਕੋਸਟਰ 'ਚ 3 ਘੰਟੇ ਤੱਕ ਉਲਟੇ ਲਟਕੇ ਰਹੇ ਬੱਚੇ, ਰੋਂਗਟੇ ਖੜ੍ਹੇ ਕਰ ਦੇਵੇਗਾ ਵੀਡੀਓ
NEXT STORY