ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਨਿਵਾਸੀ ਮਸ਼ਹੂਰ ਗਾਇਕ ਪੱਪੀ ਭਦੌੜ ਅਤੇ ਗਾਇਕਾ ਦਿਲਪ੍ਰੀਤ ਵਿਆਹ ਕਰਵਾ ਕੇ ਪਤੀ-ਪਤਨੀ ਬਣ ਗਏ ਹਨ। ਇਹਨਾਂ ਦਾ ਸ਼ੁੱਭ ਅਨੰਦ ਕਾਰਜ ਇਤਿਹਾਸਕ ਗੁਰਦੁਆਰਾ ਸਾਹਿਬ ਸੈਨਵਾਕੀਨ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਹ ਕਾਰਜ ਸਮਾਜਸੇਵੀ ਪੰਮਾ ਸੈਦੋਕੇ ਦੀ ਦੇਖਰੇਖ ਹੇਠ ਬੜੇ ਸੁਚੱਜੇ ਢੰਗ ਨਾਲ ਹੋਇਆ। ਪੰਮਾ ਸੈਦੋਕੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਵੱਖੋ-ਵੱਖ ਲੋੜਵੰਦ 18 ਜੋੜਿਆਂ ਦੇ ਵਿਆਹ ਫਰਿਜ਼ਨੋ ਵਿਖੇ ਆਪਣੇ ਗ੍ਰਹਿ ਵਿਖੇ ਕਰ ਚੁੱਕੇ ਹਨ ਅਤੇ ਇਹ 19ਵਾਂ ਵਿਆਹ ਪੱਪੀ ਭਦੌੜ ਤੇ ਦਿਲਪ੍ਰੀਤ ਦਾ ਕਰਵਾਇਆ ਗਿਆ ਹੈ। ਪੰਮਾ ਸੈਦੋਕੇ ਪੰਜਾਬ ਵਿੱਚ ਵੀ 400 ਤੋਂ ਵੱਧ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰ ਚੁੱਕੇ ਹਨ। ਇਸ ਮੌਕੇ ਓਮਨੀ ਵੀਡੀਓ ਵਾਲੇ ਸ਼ਿੰਗਾਰਾ ਸਿੰਘ ਢੀਂਡਸਾ ਨੇ ਫ੍ਰੀ ਮੂਵੀ ਤੇ ਫੋਟੋਗ੍ਰਾਫੀ ਕਰਕੇ ਵਿਆਹ ਦਾ ਗਿਫਟ ਨਵੀਂ ਵਿਆਹੀ ਜੋੜੀ ਨੂੰ ਦਿੱਤਾ। ਸ਼ਾਮ ਨੂੰ ਸ਼ਾਨਦਾਰ ਪਾਰਟੀ ਵੀ ਸੈਨਵਾਕੀਨ ਦੇ ਹਾਲ ਵਿੱਚ ਹੋਈ, ਜਿੱਥੇ ਲੋਕਲ ਕਲਾਕਾਰਾਂ ਨੇ ਅਖਾੜਾ ਲਾ ਕੇ ਖੂਬ ਰੰਗ ਬੰਨ੍ਹਿਆ।
ਇਹ ਵੀ ਪੜ੍ਹੋ : ਲੁਧਿਆਣੇ ਦੇ ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ Raid! ਇੱਧਰ-ਉੱਧਰ ਹੋ ਗਏ ਪਿਉ-ਪੁੱਤ
ਇਸ ਮੌਕੇ ਗਾਇਕ ਬੱਬੂ ਗੁਰਪਾਲ, ਬਹਾਦਰ ਸਿੱਧੂ, ਅਮਰੀਕ ਸਿੰਘ, ਡਾ. ਜੈਪਾਲ, ਗੁਰਦੀਪ ਧਾਲੀਵਾਲ, ਕੰਵਲਜੀਤ ਬੈਨੀਪਾਲ, ਦਿਲਦਾਰ ਗਰੁੱਪ (ਅਵਤਾਰ ਗਰੇਵਾਲ, ਰਾਣੀ, ਕੰਤਾ), ਬੇਅੰਤ ਸਿੰਘ ਬਾਵਾ ਆਦਿ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ। ਪੱਪੀ ਭਦੌੜ ਦੇ ਦੋਸਤ ਸੰਗੀਤਕਾਰ ਮੀਕਾ, ਢੋਲਕ ਮਾਸਟਰ ਸੋਨੂੰ, ਢੋਲੀ ਸ਼ੌਂਕੀ ਧਰਮਕੋਟ ਆਦਿ ਨੇ ਖੂਬ ਰੌਣਕ ਲਾਈ। ਸਟੇਜ ਸੰਚਾਲਨ ਪੱਤਰਕਾਰ ਕੁਲਵੰਤ ਧਾਲੀਆਂ ਤੇ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਇਸ ਮੌਕੇ ਹਰਨੇਕ ਸਿੰਘ ਲੋਹਗੜ੍ਹ ਨੇ ਵੀ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਬਾਦ ਦਿੱਤੀ। ਬੇਕਰਸਫੀਲਡ, ਫਰਿਜ਼ਨੋ, ਰਿੱਪਨ, ਵਾਈਸਾਲੀਆ ਆਦਿ ਸ਼ਹਿਰਾਂ ਤੋਂ ਮਹਿਮਾਨ ਹਸਤੀਆਂ ਨੇ ਪਹੁੰਚ ਕੇ ਇਸ ਵਿਆਹ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਡੀਜੇ ਹਾਰਵੀ ਤੇ ਕੰਮਲਜੀਤ ਬੈਨੀਪਾਲ ਦੇ ਸਾਊਂਡ ਤੇ ਮਹਿਮਾਨਾਂ ਨੇ ਨੱਚ-ਨੱਚ ਅੰਬਰੀ ਧੂੜ ਚਾੜ੍ਹ ਦਿੱਤੀ। ਅਖੀਰ ਨਵੀਂ ਵਿਆਹੀ ਜੋੜੀ ਵੀ ਗਾਉਣ ਤੋਂ ਰਹਿ ਨਹੀਂ ਸਕੀ ਤੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਹਰਕੋਈ ਅੱਸ਼-ਅੱਸ਼ ਕਰ ਉੱਠਿਆ। ਅਖੀਰ ਸੁਆਦਿਸ਼ਤ ਰਾਤਰੀ ਦੇ ਖਾਣੇ ਨਾਲ ਇਹ ਪਾਰਟੀ ਯਾਦਗਾਰੀ ਹੋ ਨਿੱਬੜੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੰਘਾਈ ਏਅਰਪੋਰਟ 'ਤੇ ਅਰੁਣਾਚਲ ਦੀ ਔਰਤ ਨੂੰ ਰੋਕਣ ਸਬੰਧੀ ਜਵਾਬ ਦਿਓ...ਚੀਨ ਦੀ ਦਾਦਾਗਿਰੀ 'ਤੇ ਭਾਰਤ ਸਖ਼ਤ
NEXT STORY