ਨੈਰੋਬੀ (ਭਾਸ਼ਾ): ਸੋਮਾਲੀਆ ਦੀ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚ ਅਲ-ਸ਼ਬਾਬ ਅੱਤਵਾਦੀ ਸੰਗਠਨ ਦੇ ਅੰਤਵਾਦੀਆਂ ਦੁਆਰਾ ਬੁੱਧਵਾਰ ਨੂੰ ਕੀਏ ਗਏ ਹਮਲੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੋਮਾਲੀਆ ਦੀ ਸਰਕਾਰ ਨੇ ਕਿਹਾ ਕਿ ਸਵੇਰੇ ਹੋਏ ਹਮਲੇ ਵਿਚ ਮੋਗਾਦਿਸ਼ੂ ਦੇ ਬਾਹਰ ਸਥਿਤ ਪੁਲਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਾਜ਼ੀਲ 'ਚ ਤੂਫਾਨ ਨਾਲ ਭਾਰੀ ਤਬਾਹੀ, 23 ਲੋਕਾਂ ਦੀ ਮੌਤ
ਅਲ-ਕਾਇਦਾ ਨਾਲ ਜੁੜਿਆ ਸੰਗਠਨ ਅਲ-ਸ਼ਬਾਬ ਮੋਗਾਦਿਸ਼ੁ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰ-ਰਾਸ਼ਟਰੀ ਆਬਜ਼ਰਵਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਮੂਹ ਸੋਮਾਲੀਆ ਦੇ ਮੌਜੂਦਾ ਚੋਣ ਸੰਕਟ ਦਾ ਫਾਇਦਾ ਚੁੱਕ ਕੇ ਹੋਰ ਹਮਲੇ ਕਰ ਸਕਦਾ ਹੈ। ਦੇਸ਼ ਵਿੱਚ ਚੋਣਾਂ ਵਿਚ ਇੱਕ ਸਾਲ ਤੋਂ ਵੱਧ ਸਮਾਂ ਦੀ ਦੇਰੀ ਹੋ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਦੀ ਸੈਨਾ ਅਤੇ ਬੈਂਕਾਂ 'ਤੇ ਸਾਈਬਰ ਹਮਲਾ
ਇਟਲੀ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਪੁਰਬ
NEXT STORY