ਇਸਲਾਮਾਬਾਦ (ਏਜੰਸੀ)- ਦੱਖਣੀ ਪੱਛਮੀ ਬਲੋਚਿਸਤਾਨ ਸੂਬੇ ਵਿੱਚ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਦੋ ਪਾਇਲਟਾਂ ਸਮੇਤ ਛੇ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ। ਫ਼ੌਜ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਸੂਬੇ ਦੇ ਹਰਨਾਈ ਇਲਾਕੇ ਦੇ ਖੋਸਤ 'ਚ ਉਡਾਣ ਮੁਹਿੰਮ ਦੌਰਾਨ ਵਾਪਰਿਆ।
ਫ਼ੌਜ ਨੇ ਕਿਹਾ ਕਿ ਹਾਦਸੇ ਵਿੱਚ ਦੋ ਪਾਇਲਟਾਂ ਸਮੇਤ ਹੈਲੀਕਾਪਟਰ ਵਿੱਚ ਸਵਾਰ ਛੇ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕਿਉਂ ਵਾਪਰਿਆ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਇਹ ਹਾਦਸਾ 1 ਅਗਸਤ ਨੂੰ ਬਲੋਚਿਸਤਾਨ ਵਿੱਚ ਵਾਪਰੀ ਅਜਿਹੀ ਹੀ ਘਟਨਾ ਦੇ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਵਾਪਰਿਆ ਹੈ। ਉਦੋਂ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਇੱਕ ਲੈਫਟੀਨੈਂਟ ਜਨਰਲ ਸਮੇਤ ਸਵਾਰ ਸਾਰੇ ਛੇ ਜਵਾਨ ਮਾਰੇ ਗਏ ਸਨ। ਫ਼ੌਜ ਮੁਤਾਬਕ ਉਹ ਹਾਦਸਾ ਖ਼ਰਾਬ ਮੌਸਮ ਕਾਰਨ ਵਾਪਰਿਆ ਸੀ।
ਆਸਟ੍ਰੇਲੀਆ 'ਚ ਵਧੀ ਮਹਿੰਗਾਈ, ਵੈਲਫੇਅਰ ਨਾਲ ਜੁੜੇ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
NEXT STORY