ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਲਿਟਲ ਇੰਡੀਆ ਕੰਪਲੈਕਸ ਵਿਚ ਮੰਗਲਵਾਰ ਸਵੇਰੇ ਦੋ ਦੁਕਾਨਾਂ ਦੇ ਅੰਸ਼ਿਕ ਤੌਰ 'ਤੇ ਢਹਿ ਜਾਣ ਕਾਰਨ 6 ਲੋਕ ਜ਼ਖਮੀ ਹੋ ਗਏ। ਸਿੰਗਾਪੁਰ ਸਿਵਲ ਡਿਫੈਂਸ ਫੋਰਸ (ਐਸ.ਸੀ.ਡੀ.ਐਫ) ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਤੜਕਸਾਰ 1:30 ਵਜੇ ਮੁਸਤਫਾ ਸ਼ਾਪਿੰਗ ਕੰਪਲੈਕਸ ਨੇੜੇ 84 ਅਤੇ 85 ਸਈਅਦ ਅਲਵੀ ਰੋਡ 'ਤੇ ਸਥਿਤ ਦੁਕਾਨਾਂ ਵਿਚ ਇਸ ਘਟਨਾ ਦੀ ਸੂਚਨਾ ਦਿੱਤੀ ਗਈ। SCDF ਨੇ ਕਿਹਾ, "ਮੌਕੇ 'ਤੇ ਪਹੁੰਚਣ ਤੋਂ ਬਾਅਦ, SCDF ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਬੰਦਰਗਾਹ 'ਤੇ ਖਿਸਕੀ ਜ਼ਮੀਨ, ਮਲਬੇ ਹੇਠਾਂ ਦੱਬੇ 200 ਲੋਕ
ਐਸ.ਸੀ.ਡੀ.ਐਫ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਕੁੱਤਿਆਂ ਦੇ ਦਸਤੇ ਅਤੇ ਡਰੋਨ ਦੀ ਮਦਦ ਲਈ ਗਈ, ਜਿਸ ਵਿੱਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਚਾਰ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਐਸ.ਸੀ.ਡੀਐ.ਫ ਨੇ ਕਿਹਾ, "ਘਟਨਾ ਦੌਰਾਨ ਕੁਝ ਰਾਹਗੀਰਾਂ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ, ਇਸ ਲਈ ਸਾਵਧਾਨੀ ਵਜੋਂ ਇੱਕ ਫਾਇਰ ਫਾਈਟਿੰਗ ਮਸ਼ੀਨ ਨੂੰ ਤਾਇਨਾਤ ਕੀਤਾ ਗਿਆ ਸੀ।" ਗੂਗਲ ਮੈਪਸ ਤੋਂ ਮਿਲੀ ਜਾਣਕਾਰੀ ਮੁਤਾਬਕ 84 ਸਈਅਦ ਅਲਵੀ ਰੋਡ 'ਤੇ 'ਪਕਸ਼ਲਾ ਸਿੰਗਾਪੁਰ' ਨਾਂ ਦਾ ਭਾਰਤੀ ਸ਼ਾਕਾਹਾਰੀ ਰੈਸਟੋਰੈਂਟ ਹੈ, ਜਦਕਿ 85ਵੇਂ ਨੰਬਰ 'ਤੇ 'ਨੀਰਜਾ ਮੈਗਾ ਮਾਰਟ' ਹੈ। ਚੈਨਲ 'ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ ਰਸੋਈ ਨੂੰ ਕਾਫੀ ਨੁਕਸਾਨ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਦਰਗਾਹ 'ਤੇ ਖਿਸਕੀ ਜ਼ਮੀਨ, ਮਲਬੇ ਹੇਠਾਂ ਦੱਬੇ 200 ਲੋਕ
NEXT STORY