ਸਟੇਨਫੋਰਡ– ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਗਲਤ ਸੂਚਨਾਵਾਂ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਗਲਤ ਸੂਚਨਾਵਾਂ ਨਾਲ ਲੋਕਾਂ ਦੀ ਜਾਨ ਤਕ ਜਾ ਰਹੀ ਹੈ। ਇਹ ਲੋਕਤੰਤਰ ਲਈ ਖਤਰਾ ਪੈਦਾ ਕਰ ਰਿਹਾ ਹੈ। ਤਕਨੀਕੀ ਕੰਪਨੀਆਂ ਨੂੰ ਇਸਦੇ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਇਸਦਾ ਹੱਲ ਕੱਢਣਾ ਚਾਹੀਦਾ ਹੈ। ਓਬਾਮਾ ਮੁਤਾਬਕ, ਇਨ੍ਹਾਂ ਪਲੇਟਫਾਰਮਾਂ ਨੂੰ ਡਿਜ਼ਾਇਨ ਹੀ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਹ ਸਾਨੂੰ ਗਲਤ ਦਿਸ਼ਾ ’ਚ ਲੈ ਜਾਂਦੇ ਹਨ।
ਸਟੇਨਫੋਰਡ ਸਾਈਬਰ ਪਾਲਿਸੀ ਸੈਂਟਰ ਦੇ ਇਕ ਪ੍ਰੋਗਰਾਮ ’ਚ ਓਬਾਮਾ ਨੇ ਗਲਤ ਸੂਚਨਾ ਦੇ ਪ੍ਰਸਾਰ ਦੇ ਅਸਲ ਦੁਨੀਆ ਦੇ ਪ੍ਰਭਾਵਾਂ ਵੱਲ ਇਸ਼ਾਰਾ ਕੀਤਾ, ਜਿਸ ਵਿਚ ਕੋਵਿਡ-19 ਅਤੇ ਇਸਦੇ ਟੀਕਿਆਂ ਬਾਰੇ ਗਲਤ ਜਾਣਕਾਰੀ ਫੈਲਾਉਣਾ ਵੀ ਸ਼ਾਮਿਲ ਹੈ। ਓਬਾਮਾ ਨੇ ਕਿਹਾ ਕਿ ਵਿਗਿਆਨਕਾਂ ਨੇ ਰਿਕਾਰਡ ਸਮੇਂ ’ਚ ਸੁਰੱਖਿਅਤ, ਪ੍ਰਭਾਵੀ ਟੀਕੇ ਵਿਕਸਿਤ ਕੀਤੇ ਹਨ। ਇਹ ਅਵਿਸ਼ਵਾਸ਼ਯੋਗ ਪ੍ਰਾਪਤੀ ਹੈ। ਫਿਰ ਵੀ ਹਰ 5 ’ਚੋਂ ਇਕ ਅਮਰੀਕੀ ਟੀਕਾ ਲਗਵਾਉਣ ਦੀ ਬਜਾਏ ਖੁਦ ਅਤੇ ਆਪਣੇ ਪਰਿਵਾਰ ਨੂੰ ਖਤਰੇ ’ਚ ਪਾਉਣ ਲਈ ਤਿਆਰ ਹੈ।
ਓਬਾਮਾ ਦੀ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਵੱਡੀਆਂ ਟੈਕਨਾਲੋਜੀ ਕੰਪਨੀਆਂ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਛੋਟੇ ਖਿਡਾਰੀਆਂ ਨਾਲ ਮੁਕਾਬਲੇਬਾਜ਼ੀ, ਆਪਣੇ ਲਾਭ ਲਈ ਨਿੱਜੀ ਡਾਟਾ ਦੀ ਮਨਮਾਨੀ ਵਰਤੋਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਇਹੀ ਨਹੀਂ, ਇਨ੍ਹਾਂ ਕੰਪਨੀਆਂ ਦੀ ਤਾਕਤ ਅਤੇ ਪ੍ਰਭਾਵ ’ਤੇ ਲਗਾਮ ਕੱਸਣ ’ਤੇ ਅਮਰੀਕਾ ’ਚ ਕਾਨੂੰਨ ਬਣਾਉਣ ’ਤੇ ਵੀ ਵਿਚਾਰ ਹੋ ਰਿਹਾ ਹੈ।
ਅਫ਼ਗਾਨਿਸਤਾਨ : ਪਾਕਿ ਫ਼ੌਜ ਦੀ ਚੌਕੀ ’ਤੇ ਅੱਤਵਾਦੀ ਹਮਲਾ, 3 ਫ਼ੌਜੀਆਂ ਦੀ ਮੌਤ
NEXT STORY