ਕੇਪਟਾਊਨ : ਦੱਖਣੀ ਅਫਰੀਕਾ ਦੇ ਪੱਛਮੀ ਕੇਪ ਸੂਬੇ ਵਿਚ ਇੱਕ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 25 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਘਟਨਾ ਬਾਰੇ ਪੁਸ਼ਟੀ ਕੀਤੀ| ਮੈਟਰੋਰੇਲ ਵੈਸਟਰਨ ਕੇਪ ਦੇ ਇੱਕ ਬਿਆਨ ਅਨੁਸਾਰ, ਇਹ ਹਾਦਸਾ ਕੇਪ ਟਾਊਨ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੂਰਬ ਵਿੱਚ ਪਾਰਲ ਦੇ ਨੇੜੇ ਦਾਲ ਜੋਸਾਫਤ ਸਟੇਸ਼ਨ 'ਤੇ ਵਾਪਰਿਆ।
ਮੈਟਰੋਰੇਲ ਨੇ ਬਿਆਨ 'ਚ ਕਿਹਾ ਕਿ ਟਰੇਨ ਕੇਪ ਟਾਊਨ ਤੋਂ ਵੈਲਿੰਗਟਨ ਸਟੇਸ਼ਨ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। 25 ਯਾਤਰੀ ਜ਼ਖਮੀ ਹੋ ਗਏ ਅਤੇ ਐਂਬੂਲੈਂਸ ਰਾਹੀਂ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸਵਾਰ ਹੋਰ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਪਹੁੰਚਾਇਆ ਗਿਆ ਹੈ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਐਂਬੂਲੈਂਸਾਂ, ਫਾਇਰਫਾਈਟਰਜ਼ ਅਤੇ ਦੱਖਣੀ ਅਫ਼ਰੀਕੀ ਪੁਲਸ ਸੇਵਾ (SAPS) ਸਮੇਤ ਐਮਰਜੈਂਸੀ ਸੇਵਾਵਾਂ ਜ਼ਖਮੀਆਂ ਦੀ ਮਦਦ ਲਈ ਪਹੁੰਚੀਆਂ। ਮੈਟਰੋਰੇਲ ਨੇ ਕਿਹਾ ਕਿ ਦੱਖਣੀ ਅਫਰੀਕਾ ਦੀ ਪੈਸੰਜਰ ਰੇਲ ਏਜੰਸੀ ਅਤੇ ਟਰਾਂਸਨੈੱਟ ਫਰੇਟ ਰੇਲ ਪਟੜੀ ਤੋਂ ਉਤਰਨ ਦੀ ਜਾਂਚ ਕਰ ਰਹੇ ਹਨ।
ਅਮਰੀਕੀ ਏਅਰਲਾਈਨ ਨੇ ਜਾਰੀ ਕੀਤੇ ਅਜੀਬ ਦਿਸ਼ਾ-ਨਿਰਦੇਸ਼, ਸੁਣ ਕੇ ਹੋ ਜਾਓਗੇ ਹੈਰਾਨ
NEXT STORY