ਕੈਪਟਾਊਨ (ਬਿਊਰੋ)— ਦੱਖਣੀ ਅਫਰੀਕਾ ਦੇ ਕੈਪਟਾਊਨ ਸ਼ਹਿਰ ਵਿਚ 24 ਘੰਟੇ ਦੇ ਅੰਦਰ 8 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲਿਆਂ ਵਿਚ 18 ਤੋਂ 26 ਸਾਲ ਦੀਆਂ 6 ਔਰਤਾਂ ਹਨ। ਪੁਲਸ ਮੁਤਾਬਕ ਇਹ ਦੋ ਗਿਰੋਹਾਂ ਵਿਚ ਗੈਂਗਵਾਰ ਹੈ। ਇਸ ਮਾਮਲੇ ਵਿਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਹੱਤਿਆਵਾਂ ਦੇ ਉਦੇਸ਼ ਬਾਰੇ ਵੀ ਪਤਾ ਨਹੀਂ ਚੱਲ ਪਾਇਆ ਹੈ।
ਪੁਲਸ ਬੁਲਾਰੇ ਵੇਨ ਵਿਕ ਨੇ ਕਿਹਾ,''ਪਿਛਲੇ ਕੁਝ ਸਾਲਾਂ ਵਿਚ ਇੱਥੇ ਗੈਂਗਵਾਰ ਦੀਆਂ ਘਟਨਾਵਾਂ ਜ਼ਿਆਦਾ ਹੋਈਆਂ ਹਨ। 18 ਤੋਂ 26 ਸਾਲ ਦੀ ਉਮਰ ਦੀਆਂ 6 ਔਰਤਾਂ ਦੀ ਸ਼ੁੱਕਰਵਾਰ ਰਾਤ ਨੂੰ ਪੂਰਬੀ ਫਿਲੀਪੀ ਸ਼ਹਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।'' ਵੇਨ ਵਿਕ ਨੇ ਦੱਸਿਆ ,''ਸ਼ਨੀਵਾਰ ਸਵੇਰੇ ਹਨੋਵੇਰ ਪਾਰਕ ਦੇ ਨੇੜੇ ਇਕ 23 ਸਾਲਾ ਨੌਜਵਾਨ ਅਤੇ 18 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਦੋਵੇਂ ਸਵੇਰ ਦੀ ਸੈਰ 'ਤੇ ਨਿਕਲੇ ਸਨ।''
ਪੁਲਸ ਅਣਜਾਣ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਸ਼ਹਿਰ ਵਿਚ ਚਾਰੇ ਪਾਸੇ ਐਲਰਟ ਜਾਰੀ ਕੀਤਾ ਗਿਆ ਹੈ। ਬੁਲਾਰੇ ਵੇਨ ਵਿਕ ਨੇ ਜਾਣਕਾਰੀ ਦਿੱਤੀ ਕਿ ਪੁਲਸ ਨੇ ਦੋਹਰੇ ਹੱਤਿਆਕਾਂਡ ਦਾ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਸਥਾਨਕ ਪ੍ਰਸ਼ਾਸਨ ਨੇ ਆਰਮੀ ਦੀ ਤਾਇਨਾਤੀ ਦੀ ਮੰਗ ਕੀਤੀ ਹੈ।
ਨਿੱਜੀ ਸਮਾਰੋਹ 'ਚ ਹੋਇਆ ਹੈਰੀ ਤੇ ਮੇਗਨ ਦੇ ਬੇਟੇ ਦਾ ਨਾਮਕਰਣ ਸੰਸਕਾਰ
NEXT STORY