ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਦੇ ਅਧਿਕਾਰੀਆਂ ਨੇ ਜੋਹਾਨਸਬਰਗ ਹਵਾਈ ਅੱਡੇ ਤੋਂ ਸ਼ੇਰ ਦੀਆਂ 342 ਕਿਲੋਗ੍ਰਾਮ ਹੱਡੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਹੱਡੀਆਂ ਦੀ ਵਰਤੋਂ ਸੰਭਵ ਤੌਰ 'ਤੇ ਮੈਡੀਕਲ ਵਰਤੋਂ ਅਤੇ ਗਹਿਣੇ ਬਣਾਉਣ ਲਈ ਕੀਤੀ ਜਾਣੀ ਸੀ। ਵਾਤਾਵਰਣ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਨ੍ਹਾਂ ਹੱਡੀਆਂ ਨੂੰ ਮਲੇਸ਼ੀਆ ਲਿਜਾਇਆ ਜਾ ਰਿਹਾ ਸੀ ਅਤੇ ਇਸ ਸੰਬੰੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਉਨ੍ਹਾਂ ਨੇ ਕਿਹਾ,''ਜਦੋਂ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਐਲੂਮੀਨੀਅਮ ਫੌਇਲ ਵਿਚ ਲਪੇਟੀਆਂ ਸ਼ੇਰ ਦੀਆਂ ਹੱਡੀਆਂ ਦੇ 12 ਬਕਸੇ ਮਿਲੇ। ਇਨ੍ਹਾਂ ਬਕਸਿਆਂ ਦਾ ਵਜ਼ਨ 342 ਕਿਲੋਗ੍ਰਾਮ ਸੀ।'' ਮੰਤਰਾਲੇ ਦੇ ਬੁਲਾਰੇ ਅਲਬੀ ਮੋਦਿਸੇ ਨੇ ਕਿਹਾ ਕਿ ਭਾਵੇਂਕਿ ਸ਼ੇਰਾਂ ਦੀਆਂ ਹੱਡੀਆਂ ਦੀ ਬਰਾਮਦ ਕਾਨੂੰਨੀ ਹੈ ਪਰ ਇਸ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੁੰਦੀ ਹੈ। ਇਸ ਮਾਮਲੇ ਵਿਚ ਗ੍ਰਿਫਤਾਰ ਸਾਰੇ ਲੋਕ ਵਿਦੇਸ਼ੀ ਹਨ ਜਿਨ੍ਹਾਂ ਵਿਚੋਂ 2 ਜ਼ਿੰਬਾਬਵੇ ਦੇ ਹਨ। ਇਕ ਸ਼ੱਕੀ ਹਿਰਾਸਤ ਵਿਚ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ 11,000 ਸ਼ੇਰ ਹਨ ਜਿਨ੍ਹਾਂ ਵਿਚੋਂ 3,000 ਰਾਸ਼ਟਰੀ ਪਾਰਕਾਂ ਵਿਚ ਰਹਿੰਦੇ ਹਨ ਜਿੱਥੇ ਸ਼ਿਕਾਰ ਕਰਨ ਦੀ ਮਨਾਹੀ ਹੈ।
'ਮਿਸ ਵਰਲਡ ਅਮਰੀਕਾ' ਪ੍ਰਤੀਯੋਗਤਾ ਲਈ ਅਬੋਹਰ 'ਚ ਰਹਿਣ ਵਾਲੀ ਸ਼੍ਰੀਸੈਣੀ ਦੀ ਚੋਣ
NEXT STORY