ਜੌਹਨਸਬਰਗ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ਦੇ ਇੰਤਜ਼ਾਰ ਵਿਚਕਾਰ ਦੱਖਣੀ ਅਫਰੀਕਾ ਦੇ ਪ੍ਰਧਾਨ ਜੱਜ ਮੋਗੋਇੰਗ ਮੋਗੋਇੰਗ ਨੇ ਟੀਕੇ ਨੂੰ ਲੈ ਕੇ ਇਕ ਵਿਵਾਦ ਭਰਿਆ ਬਿਆਨ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਜਿਸ ਟੀਕੇ ਨਾਲ ਉਤਸ਼ਾਹ ਵੱਧ ਰਿਹਾ ਹੈ, ਉਹ ਸ਼ੈਤਾਨ ਕੋਲੋਂ ਆਇਆ ਹੈ। ਇਸ ਬਿਆਨ ਦੇ ਬਾਅਦ ਮੋਗੋਇੰਗ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਸੋਸ਼ਲ ਮੀਡੀਆ ਵਿਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਜੱਜ ਇਕ ਗਿਰਜਾਘਰ ਵਿਚ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਦੌਰਾਨ ਉਹ ਦਾਅਵਾ ਕਰਦੇ ਹਨ ਕਿ ਟੀਕਾ ਲੋਕਾਂ ਦੇ ਡੀ. ਐੱਨ. ਏ. ਨੂੰ ਖਰਾਬ ਕਰ ਦੇਵੇਗਾ। ਉਨ੍ਹਾਂ ਆਪਣੀ ਪ੍ਰਾਰਥਨਾ ਵਿਚ ਕਿਹਾ," ਜੋ ਪ੍ਰਮਾਤਮਾ ਵਲੋਂ ਨਹੀਂ ਹੈ, ਅਜਿਹੇ ਕਿਸੇ ਵੀ ਟੀਕੇ ਨੂੰ ਮੈਂ ਖੁਦ ਤੋਂ ਦੂਰ ਕਰਦਾ ਹਾਂ। ਜੇਕਰ ਕੋਈ ਟੀਕਾ ਹੈ ਤਾਂ ਉਹ ਸ਼ੈਤਾਨ ਵਲੋਂ ਹੈ, ਜਿਸ ਦਾ ਮਕਸਦ ਲੋਕਾਂ ਦੇ ਜੀਵਨ ਵਿਚ ਟ੍ਰਿਪਲ ਸਿਕਸ (ਸ਼ੈਤਾਨ ਦਾ ਚਿੰਨ੍ਹ) ਲਿਆਉਣਾ ਹੈ ਅਤੇ ਇਹ ਉਨ੍ਹਾਂ ਦੇ ਡੀ. ਐੱਨ. ਏ. ਨੂੰ ਖਰਾਬ ਕਰੇਗਾ....ਅਜਿਹਾ ਕੋਈ ਵੀ ਟੀਕਾ, ਹੇ ਈਸ਼ਵਰ ਉਸ ਨੂੰ ਯੀਸ਼ੂ ਮਸੀਹ ਦੇ ਨਾਂ 'ਤੇ ਅੱਗ ਵਿਚ ਸੁੱਟ ਕੇ ਨਸ਼ਟ ਕਰ ਦਿਓ।"
ਮਾਹਰਾਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਮੋਗੋਇੰਗ ਲੋਕਾਂ ਨੂੰ ਗਲਤ ਸਿੱਖਿਆ ਦੇ ਰਹੇ ਹਨ। ਵਿਟਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਵੀ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਕ ਉੱਚ ਅਹੁਦੇ ਵਾਲਾ ਵਿਅਕਤੀ ਲੋਕਾਂ ਨੂੰ ਵਹਿਮ ਵਿਚ ਪਾ ਰਿਹਾ ਹੈ।
ਅਮਰੀਕਾ 'ਚ ਫਾਈਜ਼ਰ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ
NEXT STORY