ਵਾਸ਼ਿੰਗਟਨ- ਅਮਰੀਕਾ ਵਿਚ ਸ਼ੁੱਕਰਵਾਰ ਨੂੰ ਦੇਸ਼ ਦੇ ਪਹਿਲੇ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਇਸ ਮਹਾਮਾਰੀ ਦੇ ਅੰਤ ਦੀ ਸ਼ੁਰੂਆਤ ਹੋ ਬਣ ਸਕਦਾ ਹੈ, ਜਿਸ ਨੇ ਹੁਣ ਤੱਕ 3 ਲੱਖ ਅਮਰੀਕੀਆਂ ਦੀ ਜਾਨ ਲੈ ਲਈ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਖੁਰਾਕ ਤੇ ਦਵਾਈ ਵਿਭਾਗ (ਐੱਫ. ਡੀ. ਏ.) ਨੇ ਫਾਈਜ਼ਰ ਅਤੇ ਉਸ ਦੇ ਜਰਮਨੀ ਸਾਂਝੀਦਾਰ ਬਾਇਓਨਟੈਕ ਵਲੋਂ ਵਿਕਸਿਤ ਟੀਕੇ ਦੀ ਐਮਰਜੈਂਸੀ ਸਥਿਤੀ ਵਿਚ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਹੁਣ ਅਗਲੇ ਦਿਨਾਂ ਵਿਚ ਸਿਹਤ ਕਾਮਿਆਂ ਅਤੇ ਨਰਸਿੰਗ ਹੋਮ ਦੇ ਕਾਮਿਆਂ ਦੇ ਟੀਕਾਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਅਮਰੀਕਾ, ਬ੍ਰਿਟੇਨ ਸਣੇ ਕਈ ਹੋਰ ਦੇਸ਼ ਸਰਦੀਆਂ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ ਅਜਿਹੇ ਵਿਚ ਟੀਕੇ ਦੀਆਂ ਪਹਿਲੀਆਂ ਖੁਰਾਕਾਂ ਦੀ ਕਮੀ ਹੋਵੇਗੀ, ਇਸ ਲਈ ਇਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ।
ਐੱਫ. ਡੀ. ਏ. ਦਾ ਫੈਸਲਾ ਵੱਡੇ ਪੈਮਾਨੇ 'ਤੇ ਜਾਰੀ ਅਧਿਐਨ ਨੂੰ ਲੈ ਕੇ ਜਨਤਾ ਦੀ ਸਮੀਖਿਆ ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਗਿਆ ਹੈ। ਇੱਥੋਂ ਤੱਕ ਕਿ ਪ੍ਰਸ਼ਾਸਨ ਨੇ ਐੱਫ. ਡੀ. ਏ. ਮੁਖੀ ਸਟੀਫਨ ਹਾਨ ਨੂੰ ਧਮਕੀ ਦੇ ਦਿੱਤੀ ਸੀ ਕਿ ਜੇਕਰ ਟੀਕੇ ਬਾਰੇ ਸ਼ੁੱਕਰਵਾਰ ਨੂੰ ਫੈਸਲਾ ਨਾ ਲਿਆ ਗਿਆ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗ। ਅਮਰੀਕਾ ਮੋਡੇਰਨਾ ਵਲੋਂ ਵਿਕਸਿਤ ਟੀਕੇ 'ਤੇ ਵੀ ਵਿਚਾਰ ਕਰ ਰਿਹਾ ਹੈ।
ਇਸ ਦੇ ਇਲ਼ਾਵਾ ਟਰੰਪ ਪ੍ਰਸ਼ਾਸਨ ਵੀ ਟੀਕੇ ਨੂੰ ਜਲਦੀ ਮਨਜ਼ੂਰੀ ਦੇਣ ਲਈ ਦਬਾਅ ਬਣਾ ਰਿਹਾ ਸੀ ਅਤੇ ਦੋਸ਼ ਲਗਾ ਰਿਹਾ ਸੀ ਕਿ ਏਜੰਸੀ ਦੀ ਪ੍ਰਕਿਰਿਆ ਬਹੁਤ ਹੀ ਹੌਲੀ ਹੈ।
ਕੌਂਸਲ ਇਕੱਠਾਂ ਸੰਬੰਧੀ ਨਿਯਮਾਂ ਨੂੰ ਸੋਧਣ ਲਈ ਕਰੇਗੀ ਵਿਚਾਰ : ਕੌਂਸਲ ਮੈਂਬਰ
NEXT STORY