ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਾਊਥ ਡਕੋਟਾ 'ਚ ਲੱਗੀ ਭਿਆਨਕ ਜੰਗਲੀ ਅੱਗ ਨੇ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਡਕੋਟਾ ਦੇ ਬਲੈਕ ਹਿੱਲਜ਼ 'ਚ ਲੱਗੀਆਂ ਤਿੰਨ ਜੰਗਲੀ ਅੱਗਾਂ ਨੇ ਸੈਂਕੜੇ ਘਰਾਂ ਨੂੰ ਖਾਲੀ ਕਰਵਾਉਣ ਦੇ ਨਾਲ ਮਾਊਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ ਨੂੰ ਬੰਦ ਕਰਨ ਲਈ ਵੀ ਮਜ਼ਬੂਰ ਕੀਤਾ ਹੈ।
ਇਹ ਵੀ ਪੜ੍ਹੋ-ਕੋਰੋਨਾ ਵਾਇਰਸ ਦੇ ਸਰੋਤ ਦਾ ਅਜੇ ਤੱਕ ਨਹੀਂ ਚੱਲਿਆ ਪਤਾ : WHO ਮਾਹਰ
ਪੇਨਿੰਗਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਰੈਪਿਡ ਸ਼ਹਿਰ ਦੇ ਉੱਤਰ ਪੱਛਮ 'ਚ ਲੱਗਭਗ 15 ਮੀਲ ਉੱਤਰ ਪੱਛਮੀ ਨੀਮੋ ਖੇਤਰ ਤੋਂ ਅੱਗ ਸ਼ੁਰੂ ਹੋਈ, ਜੋ ਕਿ 1.5 ਵਰਗ ਮੀਲ ਤੱਕ ਫੈਲੀ । ਅਧਿਕਾਰੀਆਂ ਮੁਤਾਬਕ ਇਸ ਅੱਗ ਨਾਲ ਕਈ ਆਉਟ-ਬਿਲਡਿੰਗਾਂ ਅਤੇ ਘੱਟੋ ਘੱਟ ਇਕ ਘਰ ਤਬਾਹ ਹੋ ਗਿਆ ਹੈ । ਪੇਨਿੰਗਟਨ ਕਾਉਂਟੀ ਸ਼ੈਰਿਫ ਕੇਵਿਨ ਥੌਮ ਨੇ ਕਿਹਾ ਕਿ ਰੈਪਿਡ ਸਿਟੀ ਜਰਨਲ ਦੇ ਮੁਤਾਬਕ 400 ਤੋਂ 500 ਦੇ ਵਿਚਕਾਰ ਘਰ ਖਾਲੀ ਕਰਵਾ ਲਏ ਗਏ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਇਹ ਵੀ ਪੜ੍ਹੋ-ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ
ਇਸ ਅੱਗ ਤੇ ਕਾਬੂ ਕਰਨ ਲਈ ਤਕਰੀਬਨ 250 ਫਾਇਰ ਫਾਈਟਰਜ਼ ਨੇ ਜੱਦੋਜਹਿਦ ਕੀਤੀ ਜਦਕਿ ਤੇਜ਼ ਹਨੇਰੀ ਦੀ ਰਫਤਾਰ 50 ਮੀਲ ਪ੍ਰਤੀ ਘੰਟਾ ਤੋਂ ਲੈ ਕੇ 72 ਮੀਲ ਪ੍ਰਤੀ ਘੰਟਾ ਤੱਕ ਸੀ। ਇਸ ਤੋਂ ਇਲਾਵਾ ਦੋ ਹੋਰ ਅੱਗਾਂ ਕੀਸਟੋਨ ਨੇੜੇ ਰੈਪਿਡ ਸਿਟੀ ਦੇ ਦੱਖਣ ਪੱਛਮ 'ਚ ਲੱਗੀਆਂ, ਜਿਨ੍ਹਾਂ 'ਚੋਂ ਇੱਕ ਨੇ 75 ਏਕੜ ਅਤੇ ਦੂਜੀ ਨੇ 20 ਏਕੜ ਰਕਬੇ 'ਚ ਨੁਕਸਾਨ ਕੀਤਾ ਅਤੇ ਅਧਿਕਾਰੀਆਂ ਮੁਤਾਬਕ ਇਸ ਨਾਲ ਮਾਊਂਟ ਰਸ਼ਮੋਰ ਨੂੰ ਵੀ ਬੁੱਧਵਾਰ ਤੱਕ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਤੰਜ਼ਾਨੀਆ 'ਚ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਮਚੀ ਭਾਜੜ, 45 ਲੋਕਾਂ ਨੇ ਗੁਆਈ ਜਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਵਾਇਰਸ ਦੇ ਸਰੋਤ ਦਾ ਅਜੇ ਤੱਕ ਨਹੀਂ ਚੱਲਿਆ ਪਤਾ : WHO ਮਾਹਰ
NEXT STORY