ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 26 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਸੰਕਰਮਿਤ ਲੋਕਾਂ ਦੀ ਗਿਣਤੀ 13,771 ਹੋ ਗਈ ਹੈ ਪਰ ਰਾਹਤ ਦੀ ਗੱਲ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ 91 ਫੀਸਦੀ ਤੱਕ ਪੁੱਜ ਗਈ ਹੈ।
ਦੇਸ਼ ਵਿਚ ਰੋਜ਼ਾਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ 25ਵੇਂ ਦਿਨ 30 ਤੋਂ ਘੱਟ ਰਹੀ ਪਰ ਵਿਦੇਸ਼ਾਂ ਤੋਂ ਨਵੇਂ ਮਾਮਲੇ ਆਉਣ ਕਾਰਨ ਦੋਹਰੇ ਅੰਕਾਂ ਵਿਚ ਵਾਧਾ ਜਾਰੀ ਰਿਹਾ। ਨਵੇਂ ਮਾਮਲਿਆਂ ਵਿਚੋਂ 22 ਵਿਦੇਸ਼ਾਂ ਤੋਂ ਆਏ ਮਾਮਲੇ ਸ਼ਾਮਲ ਹਨ। ਵਿਦੇਸ਼ਾਂ ਤੋਂ ਹੁਣ ਤੱਕ ਆਏ ਕੋਰੋਨਾ ਮਾਮਲਿਆਂ ਦੀ ਗਿਣਤੀ 2,067 ਹੋ ਗਈ ਹੈ। ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 296 ਤੱਕ ਪਹੁੰਚ ਗਈ, ਹਾਲਾਂਕਿ ਮੌਤ ਦੀ ਦਰ ਸਿਰਫ 2.15 ਫੀਸਦੀ ਹੈ। ਦੇਸ਼ ਵਿਚ 16 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਨਾਲ ਬੀਮਾਰੀ ਮੁਕਤ ਲੋਕਾਂ ਦੀ ਗਿਣਤੀ 12,752 ਹੋ ਗਈ ਹੈ, ਯਾਨੀ ਮਰੀਜ਼ਾਂ ਦੀ ਰਿਕਵਰੀ ਦੀ ਦਰ 91.3 ਫੀਸਦੀ ਹੋ ਗਈ ਹੈ। ਦੇਸ਼ ਵਿਚ 3 ਜਨਵਰੀ ਤੋਂ ਹੁਣ ਤੱਕ 14 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਕੋਰੋਨਾ ਸੰਕਟ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਸਰਕਾਰ ਨੇ 'ਕਰਜ਼ ਯੋਜਨਾ' ਦਾ ਕੀਤਾ ਵਿਸਥਾਰ
NEXT STORY